ਸੋਮਵਾਰ ਲੋਕ ਸਭਾ ’ਚ ਇਕ ਬੇਮਿਸਾਲ ਘਟਨਾ ਵਾਪਰੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਸਰਕਾਰ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਨੀਟ ਪੇਪਰ ਦੇ ਲੀਕ ਹੋਣ ਵਾਲੇ ਮੁੱਦੇ ’ਤੇ ਕੋਈ ਵੀ ਖਤਰਾ ਮੁੱਲ ਲੈਣ ਲਈ ਤਿਆਰ ਨਹੀਂ ਸੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਬਲਵੰਤ ਵਾਨਖੇੜੇ ਦੇ ਸਵਾਲ ਦਾ ਜ਼ੁਬਾਨੀ ਜਵਾਬ ਦੇਣਾ ਸੀ। ਹਾਲਾਂਕਿ, ਲਾਟਰੀ ਪ੍ਰਣਾਲੀ ਰਾਹੀਂ ਜ਼ੁਬਾਨੀ ਸਵਾਲਾਂ ਦੀ ਸੂਚੀ ’ਚ ਆਉਣ ਦੇ ਬਾਵਜੂਦ ਵਾਨਖੇੜੇ ਦਾ ਸਵਾਲ ਹਟਾ ਦਿੱਤਾ ਗਿਆ।
ਵਾਨਖੇੜੇ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸਵਾਲ ਨੂੰ ਹਟਾਉਣ ਮੈਨੂੰ ਪ੍ਰਵਾਨ ਨਹੀਂ ਹੈ।
ਸੰਵਿਧਾਨ ਸੰਸਦ ਮੈਂਬਰਾਂ ਨੂੰ ਸੰਸਦ ’ਚ ਸਵਾਲ ਪੁੱਛਣ ਦਾ ਅਧਿਕਾਰ ਦਿੰਦਾ ਹੈ ਤੇ ਸਰਕਾਰ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੁੰਦੀ ਹੈ। ਸੰਸਦ ਮੈਂਬਰਾਂ ਨੂੰ ਉਹ ਸਵਾਲ ਲੋਕ ਸਭਾ ’ਚ ਜਮ੍ਹਾ ਕਰਵਾਉਣੇ ਪੈਂਦੇ ਹਨ ਜੋ ਉਹ ਸਰਕਾਰ ਕੋਲੋਂ ਪੁੱਛਣਾ ਚਾਹੁੰਦੇ ਹਨ।
ਇਸ ਤੋਂ ਬਾਅਦ ਜ਼ੁਬਾਨੀ ਸਵਾਲਾਂ ਲਈ ਸੰਸਦ ਮੈਂਬਰਾਂ ਦੇ ਨਾਂ ਵੋਟ ਪੱਤਰ ਰਾਹੀਂ ਤੈਅ ਕੀਤੇ ਜਾਂਦੇ ਹਨ। ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਭਾਵ 20 ਜੁਲਾਈ ਨੂੰ ਜ਼ੁਬਾਨੀ ਸਵਾਲ ਪੁੱਛਣ ਵਾਲੇ ਸੰਸਦ ਮੈਂਬਰਾਂ ਦੇ ਨਾਂ ਲਾਟਰੀ ਰਾਹੀਂ 6 ਜੁਲਾਈ ਨੂੰ ਕੱਢੇ ਗਏ ਸਨ।
ਇਸ ਮੁਤਾਬਕ ਤੀਜਾ ਨਾਂ ਅਮਰਾਵਤੀ ਦੇ ਸੰਸਦ ਮੈਂਬਰ ਬਲਵੰਤ ਵਾਨਖੇੜੇ ਦਾ ਸੀ। ਹਾਲਾਂਕਿ, ਉਨ੍ਹਾਂ ਦਾ ਨਾਂ ਸੋਮਵਾਰ ਲੋਕ ਸਭਾ ਸਕੱਤਰੇਤ ਦੀ ਵੈੱਬਸਾਈਟ 'ਤੇ ਜਾਰੀ ਜ਼ੁਬਾਨੀ ਸਵਾਲਾਂ ਦੀ ਸੂਚੀ ’ਚ ਸ਼ਾਮਲ ਨਹੀਂ ਸੀ।
ਵਾਨਖੇੜੇ ਨੇ ਕਿਹਾ ਕਿ ਲੋਕ ਸਭਾ ਨੇ ਸ਼ੁਰੂ ’ਚ ਧਰਮਿੰਦਰ ਪ੍ਰਧਾਨ ਨੂੰ ਸੰਸਦ ’ਚ ਨੀਟ ਮੁੱਦੇ ’ਤੇ ਜਵਾਬ ਦੇਣ ਦੀ ਅਾਗਿਅਾ ਦਿੱਤੀ ਸੀ। ਹਾਲਾਂਕਿ, ਆਖਰੀ ਸਮੇਂ ’ਤੇ ਸਵਾਲ ਹਟਾ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮੇਰਾ ਸਵਾਲ ਇਸ ਲਈ ਹਟਾ ਦਿੱਤਾ ਗਿਆ ਕਿਉਂਕਿ ਸਰਕਾਰ ਨੀਟ ’ਤੇ ਚਰਚਾ ਕਰਨ ਤੋਂ ਡਰਦੀ ਹੈ। ਵਾਨਖੇੜੇ ਨੇ ਬਿਰਲਾ ਤੋਂ ਜਾਂਚ ਦੀ ਮੰਗ ਕੀਤੀ ਹੈ।
ਸਿੱਖਿਆ ਮੰਤਰੀ ਨੂੰ ਕਈ ਸਵਾਲਾਂ ਦੇ ਜ਼ੁਬਾਨੀ ਜਵਾਬ ਦੇਣ ਦੀ ਲੋੜ ਸੀ ਜਿਵੇਂ ਕੀ ਸਰਕਾਰ ਨੇ ਨੀਟ ਪੇਪਰ ਲੀਕ ਵਾਲੀਆਂ ਘਟਨਾਵਾਂ ’ਤੇ ਕੋਈ ਧਿਆਨ ਦਿੱਤਾ ਹੈ? ਪਿਛਲੇ 5 ਸਾਲਾਂ ’ਚ ਮਹਾਰਾਸ਼ਟਰ ਸਮੇਤ ਦੇਸ਼ ’ਚ ਪੇਪਰ ਲੀਕ, ਨਕਲੀ ਉਮੀਦਵਾਰਾਂ ਤੇ ਪ੍ਰੀਖਿਆ ’ਚ ਗੜਬ਼ੜ ਦੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਹਨ? ਕੀ ਨੀਟ ਦੀ ਸਾਖ ਖਤਮ ਹੋ ਗਈ ਹੈ? ਮੁਲਜ਼ਮਾਂ ਤੇ ਸੰਗਠਨਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ?
ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY