ਇਸਲਾਮਾਬਾਦ— ਇਸ ਮਹੀਨੇ ਇਸਲਾਮਾਬਾਦ ’ਚ ਇਤਾਲਵੀ ਦੂਤਾਵਾਸ ਤੋਂ ਲਗਭਗ 1000 ਸ਼ੇਂਗੇਨ ਵੀਜ਼ਾ ਸਟੀਕਰ ਚੋਰੀ ਹੋ ਗਏ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਲਾ ਨੇ ਸਬੰਧਤ ਵਿਭਾਗਾਂ ਨੂੰ ‘‘ਉੱਚਿਤ ਕਾਰਵਾਈ’ ਕਰਨ ਦਾ ਨਿਰਦੇਸ਼ ਦਿੱਤਾ। ਦਿ ਨਿਊਜ਼ ਇੰਟਰਨੈਸ਼ਨਲ ਨੇ ਮੰਗਲਵਾਰ ਨੂੰ ਵਿਦੇਸ ਮੰਤਰਲਾ ਦੇ ਬੁਲਾਰੇ ਜਾਹਿਦ ਹਫੀਜ਼ ਚੌਧਰੀ ਦੇ ਹਵਾਲੇ ਤੋਂ ਕਿਹਾ, ‘‘ਵਿਦੇਸ਼ੀ ਡਿਪਲੋਮੈਟ ਮਿਸ਼ਨ ਵੱਲੋਂ ਵੀਜ਼ਾ ਸਟੀਕਰ ਦੀ ਚੋਰੀ ਦੀ ਸੂਚਨਾ ਵਿਦੇਸ਼ ਮੰਤਰਾਲਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਤੁਰੰਤ ਸਬੰਧਤ ਵਿਭਾਗ ਦੇ ਨਾਲ ਸੂਚਨਾ ਸਾਂਝੀ ਕੀਤੀ ਗਈ।’’
ਇਹ ਵੀ ਪੜ੍ਹੋ : 'ਲਾਹੌਰ ਧਮਾਕੇ ’ਚ ਅੱਤਵਾਦੀ ਹਾਫਿਜ਼ ਸਈਅਦ ਦੀ ਹੱਤਿਆ ਦਾ ਸੀ ਪਲਾਨ'
ਰਿਪੋਰਟਸ ਮੁਤਾਬਕ ਵਿਦੇਸ਼ ਮੰਤਰਾਲਾ ਨੇ ਇਸ ਮਹੀਨੇ ਇਟਲੀ ਦੇ ਦੂਤਾਵਾਸ ਦੇ ਲਾਕਰ ਰੂਮ ਤੋਂ ਕਰੀਬ 1000 ਵੀਜ਼ਾ ਸਟੀਕਰ ਚੋਰੀ ਹੋਣ ਦੀ ਰਿਪੋਰਟ ਦੇ ਬਾਰੇ ’ਚ ਗ੍ਰਹਿ ਮੰਤਰਾਲਾ ਤੇ ਸੰਘੀ ਜਾਂਜ ਏਜੰਸੀ (ਐੱਫ. ਆਈ. ਏ.) ਨੂੰ ਸੂਚਨਾ ਦਿੱਤੀ। ਸਬੰਧਤ ਵਿਭਾਗਾਂ ਦੇ ਸਾਰੇ ਪ੍ਰਵੇਸ ਤੇ ਨਿਕਾਸ ਬਿੰਦੂਆਂ ’ਤੇ ਵੀਜ਼ਾ ਸਟੀਕਰ ਦਾ ਟ੍ਰੈਕ ਰੱਖਣ ਤੇ ਕਿਸੇ ਵੀ ਜ਼ਬਤੀ ਦੀ ਸੂਚਨਾ ਵਿਦੇਸ਼ ਮੰਤਰਾਲਾ ਨੂੰ ਦੇਣ ਦੀ ਬੇਨਤੀ ਕੀਤੀ ਗਈ ਹੈ। ਉਪਲਬਧ ਜਾਣਕਾਰੀ ਮੁਤਾਬਕ ਚੋਰੀ ਕੀਤੇ ਗਏ 750 ਵੀਜ਼ਾ ਸਟੀਕਰ ’ਚ ITA041913251 ਤੋਂ ITA041914000 ਤਕ ਸੀਰੀਅਲ ਨੰਬਰ ਤੇ 250 ਵੀਜ਼ਾ ਸਟੀਕਰ ’ਚ ITA041915751 ਤੋਂ ITA041916000 ਤਕ ਦੀ ਸੰਖਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਾਹੌਰ ਦੇ ਬਰਕਤ ਬਾਜ਼ਾਰ ’ਚ ਕਈ ਸਿਲੰਡਰਾਂ ’ਚ ਹੋਇਆ ਧਮਾਕਾ, ਮਚੇ ਅੱਗ ਦੇ ਭਾਂਬੜ (ਵੀਡੀਓ)
NEXT STORY