ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਮਿਸੂਰੀ 'ਚ ਇੱਕ 1000 ਸਾਲ ਦੇ ਕਰੀਬ ਪੁਰਾਣੀ ਗੁਫਾ (ਕੇਵ), ਜਿਸ 'ਚ ਮੂਲ ਅਮਰੀਕੀ ਚਿੱਤਰਾਂ ਦੀ ਕਲਾਕਾਰੀ ਸ਼ਾਮਲ ਹੈ, ਨੂੰ ਮੰਗਲਵਾਰ ਨੂੰ ਨੀਲਾਮੀ 'ਚ ਵੇਚਿਆ ਗਿਆ ਹੈ। ਸੇਂਟ ਲੁਈਸ ਤੋਂ 60 ਮੀਲ (97 ਕਿਲੋਮੀਟਰ) ਪੱਛਮ 'ਚ ਵਾਰੇਨਟਨ ਸ਼ਹਿਰ ਦੇ ਨੇੜੇ 43 ਪਹਾੜੀ ਏਕੜ ਦੇ ਨਾਲ 'ਪਿਕਚਰ ਕੇਵ' ਦੇ ਨਾਮ ਨਾਲ ਜਾਣੀ ਜਾਂਦੀ ਇਸ ਗੁਫਾ ਦੇ ਮਾਲਕਾਂ ਨੂੰ ਨੀਲਾਮੀ 'ਚ ਇੱਕ ਬੋਲੀਕਾਰ 2.2 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਹੋਇਆ।
ਇਹ ਵੀ ਪੜ੍ਹੋ : ਅਮਰੀਕਾ ਦੇ ਓਹੀਓ 'ਚ ਘਰ 'ਚ ਲੱਗੀ ਅੱਗ, 3 ਬੱਚਿਆਂ ਸਮੇਤ ਹੋਈ 5 ਲੋਕਾਂ ਦੀ ਮੌਤ
ਨੀਲਾਮੀ ਨੂੰ ਆਯੋਜਿਤ ਕਰਨ ਵਾਲੀ ਸੇਂਟ ਲੁਈਸ ਸਥਿਤ ਫਰਮ ਸੇਲਕਿਰਕ ਨੀਲਾਮੀ ਅਤੇ ਮੁਲਾਂਕਣ ਦੇ ਅਨੁਸਾਰ ਇਸ ਨਿਲਾਮੀ ਦੇ ਜੇਤੂ ਬੋਲੀਕਾਰ ਦਾ ਨਾਮ ਫਿਲਹਾਲ ਗੁਪਤ ਰੱਖਿਆ ਗਿਆ ਹੈ। ਨੀਲਾਮੀ ਵੈਬਸਾਈਟ ਦੇ ਅਨੁਸਾਰ ਇਹ ਗੁਫਾ ਪਵਿੱਤਰ ਰਸਮਾਂ ਅਤੇ ਮੁਰਦਿਆਂ ਦੇ ਦਫਨਾਉਣ ਦਾ ਸਥਾਨ ਸੀ ਅਤੇ ਇਸ 'ਚ 290 ਤੋਂ ਵੱਧ ਪੂਰਵ -ਇਤਿਹਾਸਕ ਗਲੈਫਸ, ਜਾਂ ਹਾਇਓਰੋਗਲਾਈਫਿਕ ਚਿੰਨ੍ਹ ਹਨ, ਜੋ ਆਵਾਜ਼ਾਂ ਜਾਂ ਅਰਥਾਂ ਨੂੰ ਦਰਸਾਉਣ ਲਈ ਵਰਤੇ ਜਾਂਦੇ ਸਨ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ
ਇਸ ਗੁਫਾ 'ਚ ਲੋਕਾਂ, ਜਾਨਵਰਾਂ, ਪੰਛੀਆਂ ਅਤੇ ਮਿਥਿਹਾਸਕ ਜੀਵਾਂ ਦੇ ਚਿੱਤਰ ਹਨ ਅਤੇ ਇਸ ਕਲਾਂ ਨੂੰ ਬਣਾਉਣ ਲਈ ਵੱਖ-ਵੱਖ ਸਾਧਨਾਂ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਪੱਥਰਾਂ ਨੂੰ ਖੁਰਚ ਕੇ ਵੀ ਚਿੱਤਰਕਾਰੀ ਕੀਤੀ ਗਈ ਹੈ। ਕਈ ਸਾਲ ਪਹਿਲਾਂ, ਟੈਕਸਾਸ ਏ.ਐਂਡ.ਐੱਮ. ਦੇ ਵਿਗਿਆਨੀਆਂ ਨੇ ਚਿੱਤਰਾਂ ਦੇ ਨਮੂਨਿਆਂ ਦੀ ਵਰਤੋਂ ਕਰਦਿਆਂ ਦੱਸਿਆ ਸੀ ਕਿ ਇਹ ਘੱਟੋ ਘੱਟ 1,000 ਸਾਲ ਪੁਰਾਣੀ ਹੈ।
ਇਹ ਵੀ ਪੜ੍ਹੋ : ਸਕਾਟਲੈਂਡ: 2021 ਦੇ ਪਹਿਲੇ ਅੱਧ 'ਚ ਨਸ਼ਿਆਂ ਨਾਲ ਹੋਈਆਂ 700 ਤੋਂ ਵੱਧ ਮੌਤਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : 1918 ਦੀ ਮਹਾਮਾਰੀ ਦੀਆਂ ਮੌਤਾਂ ਨਾਲੋਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਵਧ ਸਕਦੀ ਗਿਣਤੀ
NEXT STORY