ਇੰਟਰਨੈਸ਼ਨਲ ਡੈਸਕ : ਬ੍ਰਿਟਿਸ਼ ਪੁਰਾਤੱਤਵ ਵਿਗਿਆਨੀਆਂ ਨੇ ਤੁਰਕੀ ਦੇ ਅਨਾਤੋਲੀਆ ਖੇਤਰ ਵਿਚ ਗੋਬੇਕਲੀ ਟੇਪੇ ਨਾਂ ਦੇ ਸਥਾਨ 'ਤੇ 12,000 ਸਾਲ ਪੁਰਾਣੇ ਓਬਲੀਸਕਾਂ 'ਤੇ ਤਰੀਕ ਦੇ ਨਿਸ਼ਾਨ ਲੱਭੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਇਕ ਪ੍ਰਾਚੀਨ ਟਾਈਮਕੀਪਿੰਗ ਸਿਸਟਮ ਹੈ ਅਤੇ ਸੰਭਾਵਿਤ ਤੌਰ 'ਤੇ ਦੁਨੀਆ ਦਾ ਸਭ ਤੋਂ ਪੁਰਾਣਾ ਸੂਰਜੀ ਕੈਲੰਡਰ ਹੋ ਸਕਦਾ ਹੈ।
ਇਸ ਖੋਜ ਦੇ ਅਧਿਐਨ ਨੇ ਦਿਖਾਇਆ ਹੈ ਕਿ 150 ਈਸਾ ਪੂਰਵ ਤੱਕ ਗ੍ਰੀਸ ਦੇ ਲੋਕ 10,000 ਸਾਲ ਪਹਿਲਾਂ ਦੀਆਂ ਤਰੀਕਾਂ ਨੂੰ ਸਹੀ ਢੰਗ ਨਾਲ ਰਿਕਾਰਡ ਕਰ ਰਹੇ ਸਨ। 'ਦਿ ਇੰਡੀਪੈਂਡੈਂਟ' ਨੇ ਰਿਪੋਰਟ ਦਿੱਤੀ ਹੈ ਕਿ ਯੂਨੀਵਰਸਿਟੀ ਆਫ ਐਡਿਨਬਰਗ ਦੇ ਮਾਹਿਰਾਂ ਨੇ ਨਿਸ਼ਾਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਸਾਈਟ 'ਤੇ ਇਕ ਥੰਮ੍ਹ 'ਤੇ 365 'V' ਆਕਾਰ ਦੇ ਨਿਸ਼ਾਨ ਪਾਏ ਹਨ। ਹਰੇਕ ਨਿਸ਼ਾਨ ਇਕ ਦਿਨ ਨੂੰ ਦਰਸਾਉਂਦਾ ਹੈ।
ਖੋਜਕਰਤਾਵਾਂ ਮੁਤਾਬਕ, ਗੋਬੇਕਲੀ ਟੇਪ ਸਾਈਟ 'ਤੇ ਮਨੁੱਖ ਦੁਆਰਾ ਬਣਾਈ ਗਈ ਸਭ ਤੋਂ ਪੁਰਾਣੀ ਬਣਤਰ ਲੱਭੀ ਗਈ ਹੈ। ਉਹ ਲਗਭਗ 9,600 ਅਤੇ 8,200 ਬੀ.ਸੀ. ਦੇ ਵਿਚਕਾਰ ਬਣਾਏ ਗਏ ਸਨ, ਜਦੋਂ ਸ਼ਿਕਾਰੀਆਂ ਦਾ ਕਾਲ ਸੀ। ਇਹ ਸਮਾਂ ਪੱਥਰ ਯੁੱਗ ਤੋਂ 6 ਹਜ਼ਾਰ ਸਾਲ ਪਹਿਲਾਂ ਦਾ ਹੈ। ਸੰਸਕਾਰ ਵਰਗੀਆਂ ਰਸਮਾਂ ਸ਼ਾਇਦ ਇਨ੍ਹਾਂ ਸਮਾਰਕਾਂ ਵਿਚ ਕੀਤੀਆਂ ਜਾਂਦੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਦੁਨੀਆ 'ਤੇ ਮੰਡਰਾ ਰਿਹਾ ਹੈ ਇਸ ਬਿਮਾਰੀ ਦਾ ਖ਼ਤਰਾ! WHO ਨੂੰ ਬੁਲਾਈ ਐਮਰਜੈਂਸੀ ਮੀਟਿੰਗ
NEXT STORY