ਕਾਬੁਲ (ਏ. ਐੱਨ. ਆਈ.)– ਅਫਗਾਨਿਸਤਾਨ ਦੀ ਰਾਜਧਾਨੀ ’ਚ ਇਕ ਮਸਜ਼ਿਦ ’ਚ ਐਤਵਾਰ ਨੂੰ ਹੋਏ ਧਮਾਕੇ ’ਚ 12 ਲੋਕਾਂ ਦੀ ਮੌਤ ਹੋਗਈ ਅਤੇ 32 ਹੋਰ ਜ਼ਖਮੀ ਹੋ ਗਏ। ਘਟਨਾ ਕਾਬੁਲ ਦੀ ਈਦਗਾਹ ਮਸਜ਼ਿਦ ’ਚ ਭੀੜਭਾੜ ਭਰੇ ਸਥਾਨ ’ਤੇ ਹੋਈ। ਅਫਗਾਨ ਗ੍ਰਹਿ ਮੰਤਰਾਲਾ ਦੇ ਬੁਲਾਰੇ ਕਾਰੀ ਸਈਦ ਖੋਸਤੀ ਨੇ ਦੱਸਿਆ ਕਿ ਘਟਨਾ ਦੇ ਸਬੰਧ ’ਚ 3 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਉੱਧਰ ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ’ਚ ਹੋਈ ਗੋਲੀਬਾਰੀ ’ਚ ਇਕ ਪੱਤਰਕਾਰ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੱਤਰਕਾਰ ਤੇ ਲੇਖਤ ਸਈਅਦ ਮਾਰੂਫ ਸਾਦਾਤ ਆਪਣੇ ਰਿਸ਼ਤੇਦਾਰਾਂ ਨਾਲ ਸ਼ਨੀਵਾਰ ਸ਼ਾਮ ਜਲਾਲਾਬਾਦ ਸ਼ਹਿਰ ਦੇ ਪੁਲਸ ਜ਼ਿਲਾ-5 ’ਚ ਕਾਰ ’ਤੇ ਜਾ ਰਹੇ ਸਨ। ਇਸ ਦੌਰਾਨ ਇਕ ਰਿਕਸ਼ੇ ’ਤੇ ਸਵਾਰ ਬੰਦੂਕਧਾਰੀ ਨੇ ਕਾਰ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ’ਚ ਸਾਦਾਤ ਦਾ ਬੇਟਾ ਅਤੇ ਕਾਰ ਦਾ ਡਰਾਈਵਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਆਜ਼ਾਦ ਮੀਡੀਆ ਗਰੁੱਪ ਅਫਗਾਨ ਪੱਤਰਕਾਰ ਸੁਰੱਖਿਆ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਤਹਿਰੀਕ-ਏ-ਤਾਲਿਬਾਨ ਵਲੋਂ ਇਮਰਾਨ ਨੂੰ ਜਵਾਬ- ਪਾਕਿਸਤਾਨ ਨਾਲ ਸ਼ਾਂਤੀ ਸਮਝੌਤੇ ਦਾ ਇਰਾਦਾ ਨਹੀਂ
NEXT STORY