ਇਸਲਾਮਾਬਾਦ — ਪਾਕਿਸਤਾਨ 'ਚ ਵੀਰਵਾਰ ਨੂੰ ਆਮ ਚੋਣਾਂ ਵਾਲੇ ਦਿਨ 10 ਸੁਰੱਖਿਆ ਕਰਮਚਾਰੀਆਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਕਿਉਂਕਿ ਸਰਕਾਰੀ ਬਲਾਂ ਨੇ ਵੋਟਿੰਗ 'ਚ ਵਿਘਨ ਪਾਉਣ ਦੇ ਉਦੇਸ਼ ਨਾਲ ਕੀਤੇ ਗਏ 51 ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਨ੍ਹਾਂ 'ਚੋਂ ਜ਼ਿਆਦਾਤਰ ਹਮਲੇ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ 'ਚ ਹੋਏ। ਫੌਜ ਨੇ ਇਕ ਬਿਆਨ 'ਚ ਕਿਹਾ ਕਿ ਇਸ ਦੌਰਾਨ ਪੰਜ ਅੱਤਵਾਦੀ ਵੀ ਮਾਰੇ ਗਏ।
ਇਹ ਵੀ ਪੜ੍ਹੋ - PF ਖਾਤਾ ਧਾਰਕ 23 ਫਰਵਰੀ ਤੋਂ ਪਹਿਲਾਂ ਕਰਵਾ ਲੈਣ ਆਪਣਾ ਖਾਤਾ ਅਪਡੇਟ, ਨਹੀਂ ਤਾਂ ਹੋ ਸਕਦੈ ਬੰਦ
ਬਿਆਨ 'ਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੇ ਜ਼ਿਆਦਾਤਰ ਹਮਲੇ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ 'ਚ ਹੋਏ ਅਤੇ ਉਨ੍ਹਾਂ ਨੇ ਚੋਣ ਪ੍ਰਕਿਰਿਆ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਇਸ ਦੀ ਇੱਕ ਕੀਮਤ ਅਦਾ ਕਰਨੀ ਪਈ।
ਇਹ ਵੀ ਪੜ੍ਹੋ - ਇਸ ਸੂਬੇ 'ਚ ਪਹਿਲੀ ਵਾਰ 15 ਲੱਖ 54 ਹਜ਼ਾਰ ਤੋਂ ਵੱਧ ਨਵੇਂ ਵੋਟਰ ਪਾਉਣਗੇ ਵੋਟ
ਇਸ ਵਿਚ ਕਿਹਾ ਗਿਆ ਹੈ ਕਿ 51 ਭਿਆਨਕ ਅੱਤਵਾਦੀ ਹਮਲਿਆਂ ਦੇ ਬਾਵਜੂਦ, ਸੈਨਿਕ ਦ੍ਰਿੜ ਰਹੇ ਅਤੇ ਪੂਰੇ ਪਾਕਿਸਤਾਨ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਇਆ। ਫੌਜ ਨੇ ਕਿਹਾ ਕਿ ਹਮਲਿਆਂ ਵਿਚ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ 10 ਕਰਮਚਾਰੀਆਂ ਸਮੇਤ 12 ਲੋਕ ਮਾਰੇ ਗਏ ਅਤੇ 39 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ - ਸੁਰੱਖਿਆ ਕਾਰਨਾਂ ਕਰਕੇ ਹਲਦਵਾਨੀ 'ਚ ਭਲਕੇ ਬੰਦ ਰਹਿਣਗੇ ਸਾਰੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਆਮ ਚੋਣਾਂ: ਨਵਾਜ਼ ਸ਼ਰੀਫ਼ ਨੂੰ ਝਟਕਾ! ਸ਼ੁਰੂਆਤੀ ਰੁਝਾਨਾਂ 'ਚ ਅੱਗੇ ਨਿਕਲੀ ਇਮਰਾਨ ਖ਼ਾਨ ਦੀ ਪਾਰਟੀ
NEXT STORY