ਟੋਕੀਓ— ਉੱਤਰੀ ਜਾਪਾਨ ਕੋਲ ਸਮੁੰਦਰ 'ਚ ਇਕ ਕਾਰਗੋ ਸ਼ਿਪ ਅਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਦੀ ਟੱਕਰ ਹੋਣ ਕਾਰਨ ਇਸ 'ਚ ਸਵਾਰ 13 ਲੋਕ ਲਾਪਤਾ ਹੋ ਗਏ। ਜਾਪਾਨ ਤਟ ਰੱਖਿਅਕ ਦੇ ਬੁਲਾਰੇ ਮੁਤਾਬਕ ਬੈਲੀਜ ਦੇ ਝੰਡੇ ਵਾਲਾ 1983 ਟਨ ਭਾਰ ਵਾਲਾ ਕਾਰਗੋ ਜਹਾਜ਼ ਗੁਓਸ਼ਿੰਗ 1 ਤਕਰੀਬਨ 3000 ਟਨ ਲੋਹੇ ਦਾ ਕਬਾੜ ਲੈ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਗੁਓਸ਼ਿੰਗ 1 ਅਤੇ 138 ਟਨ ਵਜ਼ਨੀ ਜਾਪਾਨੀ ਮੱਛੀਆਂ ਫੜਨ ਵਾਲੀ ਕਿਸ਼ਤੀ ਵਿਚਕਾਰ ਸ਼ਨੀਵਾਰ ਰਾਤ ਨੂੰ ਤਕਰੀਬਨ 10 ਵਜੇ ਟੱਕਰ ਹੋਈ। ਟੱਕਰ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਬੁਲਾਰੇ ਨੇ ਦੱਸਿਆ ਕਿ ਉਸ 'ਚ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਉਹ ਚੀਨ ਅਤੇ ਵਿਅਤਨਾਮ ਦੇ ਨਾਗਰਿਕ ਹਨ। ਵਿਅਤਨਾਮ ਦੇ ਇਕ ਨਾਗਰਿਕ ਨੂੰ ਨੇੜਲੀ ਇਕ ਕਿਸ਼ਤੀ ਨੇ ਬਚਾ ਲਿਆ ਜਦਕਿ ਮੱਛੀਆਂ ਫੜਨ ਵਾਲੀ ਕਿਸ਼ਤੀ ਦੇ ਸਾਰੇ 15 ਮੈਂਬਰ ਸੁਰੱਖਿਅਤ ਹਨ। ਇਹ ਸਾਰੇ ਜਾਪਾਨੀ ਨਾਗਰਿਕ ਹਨ।
ਪਾਕਿ 'ਚ ਕੋਰੋਨਾਵਾਇਰਸ ਦੇ 2 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY