ਮਿਲਾਨ, (ਸਾਬੀ ਚੀਨੀਆ)– ਇਟਲੀ ਦੇ ਜ਼ਿਲਾ ਬੈਰਗਾਮੋ ਦੇ ਸ਼ਹਿਰ ਤਰੈਸਕੋਰੇ ਬਲਨਾਰੀਓ ਦੇ ਇਕ ਸਕੂਲ ਵਿਚ 13 ਸਾਲ ਦੇ ਵਿਦਿਆਰਥੀ ਨੇ ਆਪਣੇ ਅਧਿਆਪਕ ਦੇ ਗਲੇ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਸਵੇਰੇ 8 ਵਜੇ ਸਕੂਲ ਲੱਗਣ ਤੋਂ ਪਹਿਲਾਂ ਇਸ ਵਿਦਿਆਰਥੀ ਨੇ ਸਕੂਲ ਦੇ ਬਰਾਂਡੇ ਵਿਚ ਅਧਿਆਪਕ ’ਤੇ ਚਾਕੂ ਨਾਲ ਵਾਰ ਕੀਤੇ ਜਿਸ ਨੂੰ ਨਜ਼ਦੀਕ ਖੜ੍ਹੇ 2 ਹੋਰਨਾਂ ਅਧਿਕਾਰੀਆਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ । ਇਸ ਵਿਦਿਆਰਥੀ ਨੇ ਆਪਣੀ ਸ਼ਰਟ ਉਪਰ ‘ਬਦਲਾ’ ਵੀ ਲਿਖਿਆ ਹੋਇਆ ਸੀ।
ਸਥਾਨਕ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਹਸਪਤਾਲ ਵਿਚ ਡਾਕਟਰਾਂ ਨਾਲ਼ ਗੱਲਬਾਤ ਹੋਈ ਹੈ ਅਤੇ ਅਧਿਆਪਕ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ।
ਪੁਲਸ ਨੇ ਇਸ ਨੂੰ ਬਹੁਤ ਮੰਦਭਾਗੀ ਘਟਨਾ ਦੱਸਿਆ ਹੈ ਪਰ ਬੱਚੇ ’ਤੇ ਕੋਈ ਵੀ ਕੇਸ ਦਰਜ ਨਹੀਂ ਕੀਤਾ ਜਾਵੇਗਾ।
'ਡੇਗ 'ਤਾ ਇਕ ਹੋਰ ਅਮਰੀਕੀ ਲੜਾਕੂ ਜਹਾਜ਼', ਜੰਗ ਵਿਚਾਲੇ ਈਰਾਨ ਦਾ ਵੱਡਾ ਦਾਅਵਾ
NEXT STORY