ਕੁੰਡਸ (ਅਫਗਾਨਿਸਤਾਨ)— ਅਫਗਾਨ ਏਅਰ ਫੋਰਸ ਵਲੋਂ ਕੀਤੇ ਗਏ ਹਵਾਈ ਹਮਲਿਆਂ 'ਚ ਇਕ ਡਿਵੀਜ਼ਨਲ ਕਮਾਂਡਰ ਸਣੇ 14 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਇਹ ਹਵਾਈ ਹਮਲੇ ਉੱਤਰੀ ਕੁੰਡਸ 'ਚ ਕੀਤੇ ਗਏ ਸਨ। ਇਨ੍ਹਾਂ ਹਮਲਿਆਂ ਦੀ ਜਾਣਕਾਰੀ ਅਫਗਾਨੀ ਪੁਲਸ ਵਲੋਂ ਦਿੱਤੀ ਗਈ ਹੈ।
ਇਸ ਦੌਰਾਨ ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਵਾਈ ਫੌਜ ਨੇ ਕੁੰਡਸ ਦੇ ਕਰਲਕ 'ਚ ਲੁਕੇ ਹੋਏ ਤਾਲਿਬਾਨੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਇਸ ਦੌਰਾਨ ਮਾਰੇ ਗਏ ਅੱਤਵਾਦੀਆਂ 'ਚ ਇਕ ਤਾਲਿਬਾਨੀ ਕਮਾਂਡਰ, ਜਿਸ ਨੂੰ ਹਮਜ਼ਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਤੇ ਉਸ ਦੇ ਦੋ ਸਾਥੀ ਮਾਰੇ ਗਏ। ਇਹ ਤਾਲਿਬਾਨੀ ਅੱਤਵਾਦੀ ਸਰਕਾਰ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸਨ ਤੇ ਉਨ੍ਹਾਂ ਨੇ ਜ਼ਿਲਾ ਦਫਤਰ ਦੀ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਅਜੇ ਇਸ ਹਮਲੇ 'ਤੇ ਅੱਤਵਾਦੀ ਸਮੂਹ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।
18000 ਚਾਬੀਆਂ ਨਾਲ ਬਣਾਈ ਗਈ ਪੰਛੀ ਦੀ ਮੂਰਤੀ, ਜਾਣੋ ਖਾਸੀਅਤ
NEXT STORY