ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਹਰ ਰੋਜ਼ ਨਵੀਆਂ ਵਾਇਰਲ ਚੁਣੌਤੀਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ 'ਚੋਂ ਕਈ ਚੁਣੌਤੀਆਂ ਘਾਤਕ ਵੀ ਸਾਬਤ ਹੁੰਦੀਆਂ ਹਨ ਪਰ ਯੂਜ਼ਰਸ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਦੌਰਾਨ ਇਕ ਵਾਰ ਫਿਰ ''ਵਨ ਚਿਪ ਚੈਲੇਂਜ'' ਸੁਰਖੀਆਂ ''ਚ ਹੈ ਅਤੇ ਇਸ ਵਾਰ ਇਹ ਸੋਸ਼ਲ ਮੀਡੀਆ ''ਤੇ ਕਿਸੇ ਮਜ਼ਾਕੀਆ ਵੀਡੀਓ ਕਾਰਨ ਨਹੀਂ, ਸਗੋਂ ਇਕ ਮੁੰਡੇ ਦੀ ਮੌਤ ਕਰਕੇ ਹੈ। ਮੈਸੇਚਿਉਸੇਟਸ ਦੇ ਇੱਕ 14 ਸਾਲਾ ਮੁੰਡੇ ਦੀ ਪਿਛਲੇ ਹਫ਼ਤੇ ਦੇ ਅੰਤ ਵਿੱਚ 'ਵਨ ਚਿੱਪ ਚੈਲੇਂਜ' ਵਿੱਚ ਹਿੱਸਾ ਲੈਣ ਤੋਂ ਬਾਅਦ ਮੌਤ ਹੋ ਗਈ। ਅਲ੍ਹੜ ਉਮਰ ਦੇ ਨੌਜਵਾਨ ਦੇ ਪਰਿਵਾਰ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਟਰੈਂਡ ਹੀ ਉਸ ਦੀ ਮੌਤ ਦਾ ਕਾਰਨ ਹੈ। 14 ਸਾਲਾ ਹੈਰਿਸ ਵੋਲੋਬਾ ਵਰਸੇਸਟਰ ਦੇ ਡੋਹਰਟੀ ਮੈਮੋਰੀਅਲ ਹਾਈ ਸਕੂਲ ਵਿੱਚ ਦੂਜੇ ਸਾਲ ਦਾ ਵਿਦਿਆਰਥੀ ਸੀ।
ਜਾਣੋ 'ਵਨ ਚਿੱਪ ਚੈਲੇਂਜ' ਬਾਰੇ
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਨ ਚਿੱਪ ਚੈਲੇਂਜ ਸੁਰਖੀਆਂ 'ਚ ਹੈ। ਇਸ ਤੋਂ ਪਹਿਲਾਂ ਵੀ ਕਈ ਸਕੂਲਾਂ 'ਚ ਪਾਕੀ ਦੇ ਹੌਟ ਚਿਪਸ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਜਿਹੀਆਂ ਖ਼ਬਰਾਂ ਸਨ ਕਿ ਬੱਚੇ ਇਸ ਚੈਲੇਂਜ ਨੂੰ ਲੈਣ ਤੋਂ ਬਾਅਦ ਬੀਮਾਰ ਪੈ ਰਹੇ ਹਨ। ਪਾਕੀ ਦਾ ਇਹ "ਵਨ ਚਿੱਪ ਚੈਲੇਂਜ" ਪਹਿਲੀ ਵਾਰ 2016 ਵਿੱਚ ਸ਼ੁਰੂ ਹੋਇਆ ਸੀ। ਇਸ ਚੈਲੇਂਜ ਵਿੱਚ ਕੈਰੋਲੀਨਾ ਰੀਪਰ ਅਤੇ ਸਕਾਰਪੀਅਨ ਚਿੱਲੀ ਵਾਲੇ ਚਿਪਸ ਖਾਣੇ ਪੈਂਦੇ ਹਨ। ਪਾਕੀ ਵੈਬਸਾਈਟ ਅਨੁਸਾਰ "ਹਾਈ ਵੋਲਟੇਜ" ਚਿੱਪ ਇੱਕ ਤਾਬੂਤ ਦੇ ਆਕਾਰ ਦੇ ਬਕਸੇ ਵਿੱਚ ਲਪੇਟੀ ਜਾਂਦੀ ਹੈ, ਇਸ ਨੂੰ ਖਾਣ ਦਾ ਅਸਰ ਇਹ ਹੁੰਦਾ ਹੈ ਕਿ ਇਹ ਖਾਣ ਵਾਲੇ ਭਾਗੀਦਾਰਾਂ ਦੀ ਜੀਭ ਨੂੰ ਨੀਲਾ ਕਰ ਦਿੰਦੀ ਹੈ। ਸ਼ੁਰੂ 'ਚ ਇਹ ਆਸਾਨ ਲੱਗਦਾ ਹੈ ਪਰ ਇਸ ਨੂੰ ਖਾਣ ਤੋਂ ਬਾਅਦ ਬੱਚੇ ਬੀਮਾਰ ਪੈ ਕੇ ਹਸਪਤਾਲ ਜਾ ਰਹੇ ਹਨ।
ਬਹੁਤ ਤਿੱਖੀ ਹੁੰਦੀ ਹੈ ਇਹ ਚਿਪ
ਇੰਨਾ ਹੀ ਨਹੀਂ ਬਲਕਿ ਵੈੱਬਸਾਈਟ ਇਹ ਵੀ ਕਹਿੰਦੀ ਹੈ, "ਤੁਹਾਨੂੰ ਪੂਰੀ ਚਿੱਪ ਖਾਣੀ ਪਵੇਗੀ। ਫਿਰ ਇਸ ਦੇ ਬਾਅਦ ਕੁਝ ਵੀ ਖਾਣ ਜਾਂ ਪੀਣ ਤੋਂ ਪਹਿਲਾਂ ਜਿੰਨਾ ਚਿਰ ਹੋ ਸਕੇ ਇੰਤਜ਼ਾਰ ਕਰੋ। ਸੋਸ਼ਲ ਮੀਡੀਆ 'ਤੇ #onechipchallenge ਅਤੇ @paquichips ਦੇ ਨਾਲ ਆਪਣੀ ਪ੍ਰਤੀਕਿਰਿਆ ਪੋਸਟ ਕਰੋ।" ਇੱਥੇ ਦੱਸ ਦਈਏ ਕਿ, ਜਿਸ ਚੀਜ਼ ਨਾਲ ਇਨ੍ਹਾਂ ਮਿਰਚਾਂ ਨੂੰ ਇੰਨਾ ਗਰਮ ਬਣਾਇਆ ਜਾਂਦਾ ਹੈ, ਉਹੀ ਤੱਤ ਮਿਰਚ ਸਪਰੇਅ ਵਿੱਚ ਵੀ ਪਾਇਆ ਜਾਂਦਾ ਹੈ।
ੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਨੌਜਵਾਨਾਂ ਦੇ ਅਪਰਾਧ ਨੂੰ ਰੋਕਣ ਲਈ ਸ਼ੁਰੂ ਕੀਤੀ ਖ਼ਾਸ ਮੁਹਿੰਮ
ਬ੍ਰਾਂਡ 'ਤੇ ਦਿੱਤੀ ਗਈ ਚੇਤਾਵਨੀ
ਹਾਲਾਂਕਿ ਬ੍ਰਾਂਡ ਦੇ ਉੱਪਰ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ, “ਜੇ ਤੁਸੀਂ ਮਸਾਲੇਦਾਰ ਭੋਜਨਾਂ ਪ੍ਰਤੀ ਸੰਵੇਦਨਸ਼ੀਲ ਹੋ, ਮਿਰਚਾਂ, ਨਾਈਟਸ਼ੇਡ ਜਾਂ ਕੈਪਸੈਸੀਨ ਤੋਂ ਐਲਰਜੀ, ਜਾਂ ਗਰਭਵਤੀ ਹੋ ਜਾਂ ਕੋਈ ਡਾਕਟਰੀ ਸਥਿਤੀ ਹੈ ਤਾਂ ਇਸਦਾ ਸੇਵਨ ਨਾ ਕਰੋ। ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।" ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ “ਚਿੱਪ ਨੂੰ ਛੂਹਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ ਅਤੇ ਆਪਣੀਆਂ ਅੱਖਾਂ ਜਾਂ ਹੋਰ ਸੰਵੇਦਨਸ਼ੀਲ ਥਾਵਾਂ ਨੂੰ ਨਾ ਛੂਹੋ। ਜੇ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ, ਬੇਹੋਸ਼ੀ ਜਾਂ ਲੰਬੇ ਸਮੇਂ ਤੱਕ ਮਤਲੀ ਆਉਂਦੀ ਹੈ ਤਾਂ ਡਾਕਟਰੀ ਸਹਾਇਤਾ ਲਓ।"
ਹੈਰਿਸ ਨੇ ਸਕੂਲ ਵਿੱਚ ਖਾਧੀ ਸੀ ਪਾਕੀ ਚਿਪਸ
ਹੈਰਿਸ ਦੀ ਮਾਂ ਲੋਇਸ ਨੇ NBC 10 ਬੋਸਟਨ ਨੂੰ ਦੱਸਿਆ ਕਿ ਸਕੂਲ ਵਿੱਚ ਪਾਕੀ ਚਿਪਸ ਖਾਣ ਤੋਂ ਬਾਅਦ ਹੈਰਿਸ ਨੂੰ ਕਥਿਤ ਤੌਰ 'ਤੇ ਢਿੱਡ ਵਿੱਚ ਦਰਦ ਹੋਇਆ ਸੀ। ਹੈਰਿਸ ਦੇ ਪਰਿਵਾਰ ਵਾਲੇ ਉਸ ਨੂੰ ਚੁੱਕ ਕੇ ਘਰ ਲੈ ਆਏ, ਜਦੋਂ ਉਹ ਬਿਹਤਰ ਮਹਿਸੂਸ ਕਰਨ ਲੱਗਾ। ਹਾਲਾਂਕਿ ਉਸਦੇ ਅਨੁਸਾਰ ਬਾਸਕਟਬਾਲ ਟਰਾਇਲਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਦਾ ਪੋਸਟਮਾਰਟਮ ਹੋਣਾ ਬਾਕੀ ਹੈ ਅਤੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
6 ਜਨਵਰੀ ਦੇ US ਕੈਪੀਟਲ ਦੰਗੇ 'ਚ ਸਾਬਕਾ ਪ੍ਰਾਊਡ ਬੁਆਇਜ਼ ਨੇਤਾ ਨੂੰ ਸੁਣਾਈ ਗਈ 22 ਸਾਲ ਦੀ ਸਜ਼ਾ
NEXT STORY