ਨਿਊਯਾਰਕ (ਰਾਜ ਗੋਗਨਾ)-ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓ ਲਿੰਡਾ ਕੈਲੀਫੋਰਨੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੀ ਪੇਸ਼ਵਾਰ ਕਾਮਯਾਬੀ ਅਤੇ ਸਮਾਜਿਕ ਸੇਵਾ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਦਿੱਤਾ ਗਿਆ ਹੈ। ਇਸ ਸਨਮਾਨ ਸਮਾਰੋਹ 'ਚ ਕਮੇਟੀ ਮੈਂਬਰਾਂ ਸਮਾਜਿਕ ਆਗੂਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ। ਸਾਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜਸਪ੍ਰੀਤ ਸਿੰਘ ਵੱਲੋਂ ਆਪਣੇ ਪੈਸ਼ੇ ਪ੍ਰਤੀ ਵਚਨਬੰਧਤਾ, ਇਮਾਨਦਾਰੀ ਅਤੇ ਭਾਈਚਾਰੇ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸ਼ੇਸ਼ ਤੌਰ 'ਤੇ ਸਰਾਹਨਾ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ- ਤੇਲ ਸੰਕਟ ਨਾਲ ਨਜਿੱਠਣ ਦੀ ਵੱਡੀ ਤਿਆਰੀ, ਇਸ ਦੇਸ਼ ਨੇ ਬਣਾ 'ਤੀ 'ਫਿਊਲ ਟਾਸਕ ਫੋਰਸ'

ਇਸ ਮੌਕੇ ਉਹਨਾਂ ਨਾਲ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਕਮੇਟੀ ਦੇ ਮੈਂਬਰਾਂ ਨੇ ਖਾਸ ਤੌਰ ਤੇ ਉਹਨਾਂ ਦੀ ਉਸ ਭੂਮਿਕਾ ਨੂੰ ਉਜਾਗਰ ਕੀਤਾ ਜਿਸ ਰਾਹੀਂ ਉਹ ਇਮੀਗਰੇਟ ਭਾਈਚਾਰੇ ਨੂੰ ਕਾਨੂੰਨੀ ਮਦਦ ਅਤੇ ਮਾਰਗਦਰਸ਼ਨ ਪ੍ਰਧਾਨ ਕਰਦੇ ਹਨ। ਉਹਨਾਂ ਨੇ ਕਿਹਾ ਕਿ ਜਸਪ੍ਰੀਤ ਸਿੰਘ ਦੀ ਸੇਵਾ ਨੇ ਕਈ ਪਰਿਵਾਰਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਵਿੱਚ ਸਹੀ ਦਿਸ਼ਾ ਦਿੱਤੀ ਹੈ। ਅਤੇ ਇੱਥੋਂ ਦੀ ਨਿਆ ਪ੍ਰਣਾਲੀ ਵਿੱਚ ਭਰੋਸਾ ਮਜਬੂਤ ਕੀਤਾ ਹੈ। ਸਨਮਾਨ ਪ੍ਰਾਪਤ ਕਰਦਿਆਂ ਜਸਪ੍ਰੀਤ ਸਿੰਘ ਅਟਾਰਨੀ ਨੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜ ਦੀ ਸੇਵਾ ਕਰਨਾ ਉਹਨਾਂ ਲਈ ਸਭ ਤੋਂ ਵੱਡੀ ਪ੍ਰੇਰਨਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਉਹਨਾਂ ਨੂੰ ਹੋਰ ਵਧੀਆ ਢੰਗ ਨਾਲ ਕੰਮ ਕਰਨ ਲਈ ਉਤਸਾਹਿਤ ਕਰਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜਾ ਵਿਰਕ ,ਬਲਜੀਤ ਸਿੰਘ, ਰਾਜ ਬੌਧਨ ,ਅਜੈ ਪਛਵਾਣਾ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਾਚੀ 'ਚ ਮਨੁੱਖੀ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼; 33 ਔਰਤਾਂ ਨੂੰ ਛੁਡਵਾਇਆ, 4 ਗ੍ਰਿਫ਼ਤਾਰ
NEXT STORY