ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਦੇ ਉਵਾ ਪ੍ਰਾਂਤ ਦੇ ਬਡੁੱਲਾ ਜ਼ਿਲ੍ਹੇ 'ਚ ਇੱਕ ਬੱਸ ਹਾਦਸੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਤੇ ਇੰਨੇ ਹੀ ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ, ਦੱਖਣੀ ਸ਼੍ਰੀਲੰਕਾ ਦੇ ਸ਼ਹਿਰ ਤਾਂਗਾਲੇ ਤੋਂ 30 ਤੋਂ ਵੱਧ ਲੋਕ ਸੈਰ-ਸਪਾਟੇ ਦੀ ਯਾਤਰਾ 'ਤੇ ਨਿਕਲੇ ਸਨ, ਪਰ ਉਨ੍ਹਾਂ ਦੀ ਬੱਸ ਵੀਰਵਾਰ ਰਾਤ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਦੇ ਕਰੀਬ ਏਲਾ ਸ਼ਹਿਰ ਦੇ ਨੇੜੇ 1000 ਫੁੱਟ ਤੋਂ ਵੱਧ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਤੋਂ ਪਹਿਲਾਂ, ਬੱਸ ਸਾਹਮਣੇ ਤੋਂ ਆ ਰਹੀ ਇੱਕ ਜੀਪ ਨਾਲ ਟਕਰਾ ਗਈ, ਜਿਸ ਤੋਂ ਬਾਅਦ ਬੱਸ ਸੜਕ ਦੀ ਰੇਲਿੰਗ ਨਾਲ ਟਕਰਾ ਗਈ ਤੇ ਖੱਡ 'ਚ ਡਿੱਗ ਗਈ। ਮ੍ਰਿਤਕਾਂ 'ਚ ਨੌਂ ਔਰਤਾਂ ਸ਼ਾਮਲ ਹਨ। ਸਾਰੇ ਲੋਕ ਤਾਂਗਾਲੇ ਅਰਬਨ ਕੌਂਸਲ ਦੇ ਕਰਮਚਾਰੀ ਸਨ। ਨਿਊਜ਼ਫਸਟ ਵੈੱਬ ਪੋਰਟਲ ਦੇ ਅਨੁਸਾਰ, ਹਾਦਸੇ ਤੋਂ ਬਾਅਦ, ਫੌਜ, ਪੁਲਸ, ਆਫ਼ਤ ਪ੍ਰਬੰਧਨ ਬਲ ਤੇ ਸਥਾਨਕ ਨਿਵਾਸੀਆਂ ਨੇ ਰਾਹਤ ਤੇ ਬਚਾਅ ਕਾਰਜ ਚਲਾਏ। ਅਡਾਡੇਰਾਨਾ ਤੋਂ ਮਿਲੀ ਖ਼ਬਰ ਦੇ ਅਨੁਸਾਰ, ਸਾਰੇ ਜ਼ਖਮੀਆਂ ਨੂੰ ਬਾਡੁੱਲਾ ਟੀਚਿੰਗ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੋਨਾਲਡ ਟਰੰਪ ਨੇ ਮਾਰਿਆ ਯੂ-ਟਰਨ! ਟੈਰਿਫ 25 ਫੀਸਦੀ ਤੋਂ ਘਟਾ ਕੇ ਕਰ'ਤਾ 15 ਫੀਸਦੀ
NEXT STORY