ਲਖਨਊ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਇਕ ਨੌਜਵਾਨ ਦੀ ਕਿਸਮਤ ਰਾਤੋ-ਰਾਤ ਚਮਕ ਗਈ। 30 ਸਾਲਾ ਸੰਦੀਪ ਕੁਮਾਰ ਨੇ ਅਬੂ ਧਾਬੀ ਦੇ ਬਿੱਗ ਟਿਕਟ ਜੈਕਪਾਟ ਵਿਚ ਲੱਗਭਗ 35 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਸੰਦੀਪ ਦੁਬਈ ਡ੍ਰਾਈਡੌਕਸ ਵਿਚ ਇਕ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ ਅਤੇ 3 ਸਾਲਾਂ ਤੋਂ ਯੂ. ਏ. ਈ. ਵਿਚ ਰਹਿ ਰਿਹਾ ਹੈ। ਸੰਦੀਪ ਨੇ ਦੱਸਿਆ ਕਿ ਉਸਦੇ ਪਿਤਾ ਦੀ ਸਿਹਤ ਕੁਝ ਸਮੇਂ ਤੋਂ ਠੀਕ ਨਹੀਂ ਹੈ ਅਤੇ ਉਹ ਪਰਿਵਾਰ ਤੋਂ ਦੂਰ ਰਹਿਣ ਕਾਰਨ ਪ੍ਰੇਸ਼ਾਨ ਸੀ। ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਉਸਨੇ ਭਾਰਤ ਵਾਪਸ ਆਉਣ ਅਤੇ ਆਪਣੇ ਪਿੰਡ ਵਿਚ ਆਪਣੇ ਪਰਿਵਾਰ ਨਾਲ ਸੈਟਲ ਹੋਣ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਸੰਦੀਪ ਨੇ 19 ਦੋਸਤਾਂ ਨਾਲ ਮਿਲ ਕੇ 19 ਅਗਸਤ ਨੂੰ ਟਿਕਟ ਨੰਬਰ 200669 ਖਰੀਦੀ ਸੀ। 3 ਸਤੰਬਰ ਨੂੰ ਹੋਏ ਡਰਾਅ ਵਿਚ ਉਸਦੀ ਟਿਕਟ ਦਾ ਨੰਬਰ ਆ ਗਿਆ। ਉਸ ਨੂੰ ਲਾਈਵ ਸ਼ੋਅ ਦੌਰਾਨ ਫੋਨ ਆਇਆ ਅਤੇ ਦੱਸਿਆ ਗਿਆ ਕਿ ਉਸਨੇ 15 ਮਿਲੀਅਨ ਦਿਰਹਮ (ਲੱਗਭਗ 35 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਭਾਵੁਕ ਸੰਦੀਪ ਪਹਿਲਾਂ ਤਾਂ ਇਸ ’ਤੇ ਵਿਸ਼ਵਾਸ ਨਹੀਂ ਕਰ ਸਕਿਆ ਅਤੇ ਬਸ ‘ਧੰਨਵਾਦ’ ਕਿਹਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਦੀਪ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇੰਨੀ ਖੁਸੀ ਮਹਿਸੂਸ ਕਰ ਰਿਹਾ ਹੈ।
ਹਿੱਸੇ ’ਚ ਆਏਗਾ 1.80 ਕਰੋੜ-ਕਿਉਂਕਿ ਟਿਕਟ 20 ਲੋਕਾਂ ਨੇ ਇਕੱਠੇ ਖਰੀਦੀ ਸੀ, ਇਸ ਲਈ ਇਨਾਮੀ ਰਾਸ਼ੀ ਵੀ ਬਰਾਬਰ ਵੰਡੀ ਜਾਵੇਗੀ। ਇਸ ਤਰ੍ਹਾਂ ਸੰਦੀਪ ਨੂੰ ਲੱਗਭਗ 7,50,000 ਦਿਰਹਮ ਭਾਵ ਲੱਗਭਗ 1 ਕਰੋੜ 80 ਲੱਖ ਰੁਪਏ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਮੁੱਖ ਇਨਾਮ ਤੋਂ ਇਲਾਵਾ 6 ਹੋਰ ਭਾਗੀਦਾਰਾਂ ਨੇ ਵੀ 1,00,000 ਦਿਰਹਮ ਦੀ ਰਕਮ ਜਿੱਤੀ ਹੈ।
PM ਮੋਦੀ ਨੇ ਧਰਤੀ ਦੇ ਦੁਰਲੱਭ ਤੱਤਾਂ ਲਈ ਨਿੱਜੀ ਖੇਤਰ ’ਤੇ ਲਗਾਇਆ ਵੱਡਾ ਦਾਅ
NEXT STORY