ਮੈਲਬੌਰਨ – ਆਸਟ੍ਰੀਆ ਦੇ ਅਰਥਸ਼ਾਸਤਰੀ ਗੁੰਥਰ ਫੈਲਿੰਗਰ-ਜਾਨ ਨੇ ਭਾਰਤ ਨੂੰ 21 ਹਿੱਸਿਆਂ ਵਿਚ ਵੰਡਣ ਦਾ ਇਕ ਵਿਵਾਦਪੂਰਨ ਨਕਸ਼ਾ ਪੋਸਟ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤ ਨੂੰ ਕਈ ਹਿੱਸਿਆਂ ’ਚ ਵੰਡਿਆ ਜਾਣਾ ਚਾਹੀਦਾ ਹੈ। ਨਰਿੰਦਰ ਮੋਦੀ ਰੂਸ ਦੇ ਸਮਰਥਕ ਹਨ। ਸਾਨੂੰ ਖਾਲਿਸਤਾਨ ਦੀ ਆਜ਼ਾਦੀ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਪੋਸਟ ਦੇ ਨਾਲ ਉਸ ਨੇ ਇਕ ਵਿਵਾਦਪੂਰਨ ਨਕਸ਼ਾ ਵੀ ਸਾਂਝਾ ਕੀਤਾ, ਜਿਸ ਵਿਚ ਭਾਰਤ ਦੇ ਕੁਝ ਹਿੱਸੇ ਪਾਕਿਸਤਾਨ, ਨੇਪਾਲ ਅਤੇ ਖਾਲਿਸਤਾਨ ’ਚ ਦਿਖਾਏ ਗਏ ਸਨ। ਇਕ ਹੋਰ ਪੋਸਟ ’ਚ ਉਸ ਨੇ ਕਿਹਾ ਕਿ ਅਸੀਂ ਨਾਟੋ ਨੂੰ ਵੱਡਾ ਬਣਾਵਾਂਗੇ, ਯੂਕ੍ਰੇਨ ਵਿਚ ਜਿੱਤ ਪ੍ਰਾਪਤ ਕਰਾਂਗੇ ਅਤੇ ਰੂਸ, ਚੀਨ ਅਤੇ ਭਾਰਤ ਨੂੰ ਤੋੜਾਂਗੇ।
ਜ਼ਬਰਦਸਤ ਭੂਚਾਲ ਦੇ ਝਟਕਿਆ ਨਾਲ ਕੰਬੀ ਧਰਤੀ, ਢਹਿ ਗਈਆਂ ਸੈਂਕੜੇ ਇਮਾਰਤਾਂ
NEXT STORY