ਬੀਜਿੰਗ (ਭਾਸ਼ਾ) : ਦੱਖਣੀ-ਪੱਛਮੀ ਚੀਨ ਵਿਚ ਸ਼ੁੱਕਰਵਾਰ ਨੂੰ ਇਕ ਦਫ਼ਤਰ ਦੇ ਕੈਫੇਟੇਰੀਆ ਵਿਚ ਦੁਪਹਿਰ ਦੇ ਭੋਜਨ ਸਮੇਂ ਹੋਏ ਧਮਾਕੇ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚੋਂਗਕਿੰਗ ਸ਼ਹਿਰ ਦੇ ਪ੍ਰਸ਼ਾਸਨ ਨੇ ਇਕ ਆਨਲਾਈਨ ਬਿਆਨ ਵਿਚ ਕਿਹਾ ਕਿ ਧਮਾਕੇ ਦਾ ਕਾਰਨ ਗੈਸ ਲੀਕ ਹੋ ਸਕਦਾ ਹੈ। ਧਮਾਕੇ ਵਿਚ ਕੈਫੇਟੇਰੀਆ ਢਹਿ ਗਿਆ, ਜਿਸ ਨਾਲ ਪੀੜਤ ਅੰਦਰ ਫਸ ਗਏ।
ਇਹ ਵੀ ਪੜ੍ਹੋ: ਚੀਨ ’ਚ ਮੈਡੀਕਲ ਕੇਅਰ ਸੈਂਟਰ ’ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ
ਅਧਿਕਾਰਤ ਸਮਾਚਾਰ ਏਜੰਸੀ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਪੀੜਤਾਂ ਨੂੰ ਲੱਭਣ ਲਈ ਰਾਤ ਭਰ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਅਤੇ ਅੱਧੀ ਰਾਤ ਤੱਕ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਏਜੰਸੀ ਮੁਤਾਬਕ ਜਿਊਂਦਾ ਬੱਚੇ ਲੋਕਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਵੂਲੋਂਗ ਜ਼ਿਲ੍ਹੇ ਦੇ ਇਕ ਸਰਕਾਰੀ ਦਫ਼ਤਰ ਵਿਚ ਦੁਪਹਿਰ 12 ਵੱਜ ਕੇ 10 ਮਿੰਟ ’ਤੇ ਧਮਾਕਾ ਹੋਇਆ। ਇਹ ਜ਼ਿਲ੍ਹਾ ਚੋਂਗਕਿੰਗ ਸ਼ਹਿਰ ਦੇ ਕੇਂਦਰ ਤੋਂ ਲੱਗਭਗ 75 ਕਿਲੋਮੀਟਰ ਪੱਛਮ ਵਿਚ ਹੈ ਅਤੇ ਆਪਣੀ ਸੁੰਦਰ ਕਾਰਸਟ ਰਾਕ ਸੰਰਚਨਾਵਾਂ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ
ਚੀਨ ’ਚ ਮੈਡੀਕਲ ਕੇਅਰ ਸੈਂਟਰ ’ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ
NEXT STORY