ਕੰਪਾਲਾ (ਵਾਰਤਾ)- ਉੱਤਰੀ ਯੂਗਾਂਡਾ ਦੇ ਓਯਾਮ ਜ਼ਿਲ੍ਹੇ ਵਿਚ ਵੀਰਵਾਰ ਰਾਤ ਨੂੰ ਇਕ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੀੜਤ ਲੋਕ ਰਾਜਧਾਨੀ ਕੰਪਾਲਾ ਤੋਂ ਗੁਲੂ ਲਈ ਇੱਕ ਯਾਤਰੀ ਬੱਸ ਵਿੱਚ ਸਫ਼ਰ ਕਰ ਰਹੇ ਸਨ। ਬੱਸ ਅਦੇਬੇ ਟਰੇਡਿੰਗ ਸੈਂਟਰ ਵਿੱਚ ਮਾਲ ਨਾਲ ਲੱਦੇ ਟਰੱਕ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਸਾਵਧਾਨ, ਲੱਗ ਸਕਦੀ ਹੈ 5 ਸਾਲ ਦੀ ਪਾਬੰਦੀ
ਬਿਆਨ 'ਚ ਕਿਹਾ ਗਿਆ ਹੈ, ''ਪੁਲਸ ਟਰੈਫਿਕ ਅਤੇ ਜਨਰਲ ਡਿਊਟੀ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਏ ਅਤੇ ਪੁਸ਼ਟੀ ਕੀਤੀ ਕਿ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰਾਂ ਨੇ ਗੰਭੀਰ ਹਾਲਤ 'ਚ ਹਸਪਤਾਲ 'ਚ ਦਮ ਤੋੜ ਦਿੱਤਾ।''
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਦਰਸ਼ਨ ਧਾਲੀਵਾਲ ਨੇ ਬੰਨ੍ਹੇ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ਼, ਕਿਹਾ- ਸਾਡੇ ਕੋਲ ਸਭ ਤੋਂ ਵਧੀਆ PM
ਯੂਗਾਂਡਾ ਰੈੱਡ ਕਰਾਸ ਸੁਸਾਇਟੀ ਦੇ ਅਨੁਸਾਰ, ਬਾਅਦ ਵਿੱਚ ਬੱਸ ਦੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਮਿਲੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਮੁਢਲੀ ਜਾਂਚ ਵਿੱਚ ਟ੍ਰੇਲਰ ਦੇ ਡਰਾਈਵਰ ਵੱਲੋਂ ਕੀਤੀ ਗਈ ਗਲਤ ਪਾਰਕਿੰਗ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜੋ ਕੋਈ ਚੇਤਾਵਨੀ ਚਿੰਨ੍ਹ ਲਗਾਉਣ ਵਿੱਚ ਅਸਫ਼ਲ ਰਿਹਾ।
ਇਹ ਵੀ ਪੜ੍ਹੋ: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਸਮੇਤ ਇਮੀਗ੍ਰੇਸ਼ਨ ਫੀਸਾਂ 'ਚ ਭਾਰੀ ਵਾਧੇ ਦੀ ਤਜਵੀਜ਼
ਨਵਾਜ਼ ਸ਼ਰੀਫ ਲੰਡਨ ਤੋਂ ਧੀ ਮਰੀਅਮ ਨਾਲ ਜੇਨੇਵਾ ਦੇ ਦੌਰੇ ਲਈ ਹੋਏ ਰਵਾਨਾ
NEXT STORY