ਢਾਕਾ- ਬੰਗਲਾਦੇਸ਼ ਵਿਚ ਸਾਹ ਲੈਣ ਸਬੰਧੀ ਇੰਫੈਕਸ਼ਨ ਦੇ ਕਾਰਨ ਬੀਤੇ ਦੋ ਮਹੀਨਿਆਂ ਵਿਚ 16 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਟਗਾਂਵ ਵਿਚ ਇਸ ਇੰਫੈਕਸ਼ਨ ਦੇ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋਈ ਹੈ, ਜੋ ਬੰਗਲਾਦੇਸ਼ ਦੇ ਹੋਰ ਜ਼ਿਲਿਆਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਹੈ। ਸਿਹਤ ਸੇਵਾ ਡਾਇਰੈਕਟਰ ਜਨਰਲ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਰੋਗ ਦੇ ਕਾਰਨ ਇਕ ਨਵੰਬਰ ਤੋਂ 20 ਦਸੰਬਰ ਦੇ ਵਿਚਾਲੇ ਸਮੂਚੇ ਬੰਗਲਾਦੇਸ਼ ਵਿਚ 16 ਲੋਕਾਂ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਇਸ ਇੰਫੈਕਸ਼ਨ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਦਮ ਚੁੱਕੇ ਹਨ।
ਅਮਰੀਕੀ ਮਹਿਲਾ ਨੇ ਸਰੀਰ 'ਚ ਲਗਵਾਈਆਂ 2 ਚਿਪ, 'ਬਾਇਓਨਿਕ ਵੂਮਨ' ਨਾਲ ਹੋਈ ਮਸ਼ਹੂਰ
NEXT STORY