ਦਸੂਹਾ (ਵਰਿੰਦਰ ਪੰਡਿਤ)- ਦਸੂਹਾ ਵਿਖੇ ਟਰੈਕਟਰ ਹੇਠਾਂ ਆਉਣ ਨਾਲ 16 ਸਾਲਾ ਮੁੰਡੇ ਦੀ ਮੌਤ ਹੋਣ ਦੀ ਦੁੱਖ਼ਭਰੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਬਹਿਬੋਵਾਲ ਛੰਨੀਆਂ ਦੇ ਖੇਤਾਂ ਵਿੱਚ ਟਰੈਕਟਰ ਪਲਟਣ ਕਾਰਨ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਜੋਤ ਸਿੰਘ 11ਵੀਂ ਜਮਾਤ ਵਿੱਚ ਪੜ੍ਹਦਾ ਸੀ।

ਗੁਰਜੋਤ ਖੇਤ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਕਿ ਟਰੈਕਟਰ ਪਲਟ ਗਿਆ ਅਤੇ ਹੇਠਾਂ ਕੁਚਲੇ ਜਾਣ ਕਾਰਨ ਗੁਰਜੋਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਖ਼ਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ- ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰੀਦਕੋਟ ਜੇਲ੍ਹ ਤੋਂ ਗੁਰਦਾਸਪੁਰ ਸ਼ਿਫਟ ਕੀਤੇ ਗਏ ਹਵਾਲਾਤੀ ਵਲੋਂ ਸੁਪਰੀਟੈਡੈਂਟ 'ਤੇ ਜਾਨਲੇਵਾ ਹਮਲਾ
NEXT STORY