ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿਚ ਕੀਤੀ ਇਕ ਜਾਂਚ ਵਿਚ ਪਾਇਆ ਗਿਆ ਹੈ ਕਿ ਪਿਛਲੇ 2 ਸਾਲਾਂ ਵਿਚ 160 ਦੇ ਕਰੀਬ ਮੈਟਰੋਪੋਲੀਟਨ ਪੁਲਸ ਅਧਿਕਾਰੀਆਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। 'ਫਰੀਡਮ ਆਫ ਇਨਫਾਰਮੇਸ਼ਨ' ਤਹਿਤ ਮਿਲੀ ਜਾਣਕਾਰੀ ਅਨੁਸਾਰ ਪੁਲਸ ਅਧਿਕਾਰੀਆਂ 'ਤੇ ਸਾਲ 2019 ਅਤੇ 2020 ਵਿਚ ਜਿਨਸੀ ਸ਼ੋਸ਼ਣ, ਜਿਨਸੀ ਪਰੇਸ਼ਾਨੀ ਅਤੇ ਹੋਰ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ।
ਇਹ ਅੰਕੜੇ ਮਾਰਚ ਵਿਚ ਸਾਰਾਹ ਈਵਰਾਰਡ ਦੀ ਹੱਤਿਆ ਤੋਂ ਬਾਅਦ ਪੁਲਸ ਦੀ ਸਖ਼ਤ ਅਲੋਚਨਾ ਹੋਣ ਕਰਕੇ ਸਾਹਮਣੇ ਆਏ ਹਨ। ਇਹ ਤਾਜ਼ਾ ਅੰਕੜੇ ਸਟਾਫ਼ ਜਾਂ ਲਾਈਨ ਮੈਨੇਜਰਾਂ ਵੱਲੋਂ ਕੀਤੇ ਗਏ ਆਚਰਣ ਦੇ ਮੁੱਦਿਆਂ ਨੂੰ ਜ਼ਾਹਰ ਕਰਦੇ ਹਨ, ਜੋ ਕਿ ਆਨ-ਆਫ ਡਿਊਟੀ ਅਫ਼ਸਰਾਂ ਦੀਆਂ ਕਾਰਵਾਈਆਂ ਨਾਲ ਜੁੜੇ ਹੋਏ ਹਨ ਅਤੇ ਜ਼ਿਆਦਾਤਰ ਦੋਸ਼ ਮਰਦ ਪੁਲਸ ਅਧਿਕਾਰੀਆਂ 'ਤੇ ਲੱਗੇ ਹਨ। ਸਾਲ 2010 ਤੋਂ ਬਾਅਦ ਤਕਰੀਬਨ 800 ਮੀਟ ਅਧਿਕਾਰੀਆਂ 'ਤੇ ਸਾਥੀਆਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਇਹਨਾਂ ਵਿਚੋਂ ਸਿਰਫ਼ 191 ਨੂੰ ਹੀ ਜਿਨਸੀ ਅਪਰਾਧ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਦਹਾਕੇ ਵਿਚ ਅੰਕੜਿਆਂ ਅਨੁਸਾਰ ਸਾਲ 2019 ਵਿਚ ਪੁਲਿਸ ਅਧਿਕਾਰੀਆਂ 'ਤੇ ਸਭ ਤੋਂ ਵੱਧ ਜਿਨਸੀ ਅਪਰਾਧ ਦੇ ਦੋਸ਼ ਲਗਾਏ ਗਏ, ਜਿਨ੍ਹਾਂ ਦੀ ਗਿਣਤੀ 86 ਦਰਜ ਕੀਤੀ ਗਈ ਸੀ।
UK: ਲੇਬਰ ਪਾਰਟੀ ਦੀ ਸੰਸਦ ਮੈਂਬਰ ਨੇ ਫਲੈਟ ਖਰੀਦਣ ਲਈ ਕੀਤੀ ਆਪਣੇ ਅਹੁਦੇ ਦੀ ਦੁਰਵਰਤੋਂ
NEXT STORY