ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਅਤੇ ਕੁੜੀਆਂ ਨਾਲ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਬਾਡਿਨ ਦਾ ਹੈ। ਇੱਥੇ ਬਾਡਿਨ ਦੇ ਇਕ ਪਿੰਡ ਨੇੜੇ ਬੋਲਣ 'ਚ ਕਮਜ਼ੋਰ ਇਕ ਕੁੜੀ ਨਾਲ ਚਾਰ ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਨਾਲ ਉਹ ਗਰਭਵਤੀ ਹੋ ਗਈ। ਉਂਝ ਵੀ ਇਹ ਘਟਨਾ ਪੀੜਤਾ ਦੇ ਗਰਭਵਤੀ ਹੋ ਜਾਣ ਤੋਂ ਬਾਅਦ ਸਾਹਮਣੇ ਆਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ : ਆਸਟ੍ਰੇਲੀਆ 'ਚ 5 ਮਹੀਨਿਆਂ ਬਾਅਦ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ
ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ, ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬਾਡਿਨ ਨੇੜੇ ਗੋਥ ਮੋਹਿਬ ਦਲ ਖੇਤਰ ਵਿਚ ਵਾਪਰੀ। 17 ਸਾਲਾ ਕੁੜੀ ਆਪਣੇ ਮਾਪਿਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਅਸਮਰੱਥ ਸੀ ਕਿਉਂਕਿ ਉਹ ਬੋਲਣ ਵਿਚ ਕਮਜ਼ੋਰੀ ਹੋਣ ਦੇ ਕਾਰਨ ਬੋਲਣ ਵਿਚ ਅਸਮੱਰਥ ਹੈ। ਪੀੜਤ ਕੁੜੀ ਨੂੰ ਮੈਡੀਕਲ ਟੈਸਟ ਅਤੇ ਅਗਲੇਰੇ ਇਲਾਜ ਲਈ ਹਸਪਤਾਲ ਟਰਾਂਸਫਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਨੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜੋ ਕਥਿਤ ਤੌਰ ‘ਤੇ ਰਿਸ਼ਤੇਦਾਰ ਹਨ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਭਿਆਨਕ ਤੂਫਾਨ ਦੀ ਦਸਤਕ, ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਗਏ 10 ਲੱਖ ਲੋਕ
ਰਾਹਤ ਦੀ ਖ਼ਬਰ : ਆਸਟ੍ਰੇਲੀਆ 'ਚ 5 ਮਹੀਨਿਆਂ ਬਾਅਦ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ
NEXT STORY