ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਵਿੱਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈ। ਘੱਟ ਗਿਣਤੀ ਭਾਈਚਾਰੇ 'ਤੇ ਵਧਦੇ ਹਮਲਿਆਂ ਵਿਚਾਲੇ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੱਦਾਮ ਨਾ ਦੇ ਇਕ ਵਿਅਕਤੀ ਨੇ ਉੱਧਰ ਵਿਚ ਵਾਲ ਨਾ ਕੱਟਣ ਤੋਂ ਇਨਕਾਰ ਕਰਨ 'ਤੇ ਇਕ ਹਿੰਦੂ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸੱਦਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਹੋਰ ਘਟਨਾ ਵਿਚ ਕਥਿਤ ਇੰਟਰਨੈੱਟ ਪੋਸਟ ਮਗਰੋਂ ਹਿੰਦੂ ਪਰਿਵਾਰਾਂ ਦੇ ਤਿੰਨ ਘਰਾਂ ਵਿਚ ਭੰਨਤੋੜ ਅਤੇ ਲੁੱਟ ਖੋਹ ਕੀਤੀ ਗਈ। ਇਨ੍ਹਾਂ ਘਟਨਾਵਾਂ ਨਾਲ ਬੰਗਲਾਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ, ਤਿੰਨ ਵੱਡੀਆਂ ਕੰਪਨੀਆਂ ਕੀਤੀਆਂ 'ਬਲੈਕਲਿਸਟ'
ਸਥਾਨਕ ਮੀਡੀਆ ਮੁਤਾਬਕ ਸੈਲੂਨ ਚਲਾਉਣ ਵਾਲੇ ਮ੍ਰਿਤਕ ਦੀ ਪਛਾਣ ਰਬਿੰਦਰ ਰਿਸ਼ੀ ਵਜੋਂ ਹੋਈ ਹੈ। ਮੰਗਲਵਾਰ ਸ਼ਾਮ ਮਯਮਨਸਿੰਘ ਜ਼ਿਲ੍ਹੇ ਵਿਚ ਇਕ ਵਿਅਕਤੀ ਨੇ ਉਧਾਰ ਵਿਚ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੰਗਲਾਦੇਸ਼ੀ ਦੈਨਿਕ ਪ੍ਰੋਥੋਮ ਆਲੋ ਨੇ ਦੱਸਿਆ ਕਿ ਸੱਦਾਮ ਰਬਿੰਦਰ ਦੇ ਸੈਲੂਨ ਵਿੱਚ ਇੱਕ ਤੇਜ਼ਧਾਰ ਚਾਕੂ ਨਾਲ ਦਾਖਲ ਹੋਇਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਦੋਸ਼ੀ 26 ਸਾਾਲ ਸੱਦਾਮ ਨੇ ਤੇਜ਼ਧਾਰ ਚਾਕੂ ਨਾਲ ਰਬਿੰਦਰ ਦੀ ਛਾਤੀ ਅਤੇ ਧੌਣ 'ਤੇ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ, ਖੂਨ ਨਾਲ ਲੱਥਪੱਥ ਰਬਿੰਦਰ ਦੋਸ਼ੀ ਦੇ ਪਿਤਾ ਦੀ ਦੁਕਾਨ ਵੱਲ ਭੱਜਿਆ, ਪਰ ਹਮਲਾਵਰ ਨੇ ਉਸ 'ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ। ਰਬਿੰਦਰ ਨੇੜਲੇ ਘਰ ਦੇ ਵਿਹੜੇ ਵਿੱਚ ਪਨਾਹ ਲੈਣ ਪਹੁੰਚਿਆ, ਜਿੱਥੇ ਸੱਦਾਮ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੀ ਜਾਨ ਨਿਕਲਣ ਤੱਕ ਹਮਲਾ ਕਰਦਾ ਰਿਹਾ। ਪੀੜਤ ਦੀ ਪਤਨੀ ਸੁਚਿਤਰਾ ਨੇ ਦੋਸ਼ ਲਗਾਇਆ ਕਿ ਸੱਦਾਮ ਨੇ ਰਬਿੰਦਰ ਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਦੂਰਗਾ ਪੂਜਾ ਤੋਂ ਪਹਿਲਾਂ ਉਸ ਨੇ ਚੇਤਾਵਨੀ ਦਿੱਤੀ ਸੀ ਕਿ ਪੂਜਾ ਦੇ ਬਾਅਦ ਤੈਨੂੰ ਆਪਣੇ ਪਤੀ ਦੀ ਲਾਸ਼ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ
NEXT STORY