ਬੀਜਿੰਗ— ਚੀਨ 'ਚ ਸੋਮਵਾਰ ਤੜਕੇ ਭੂਚਾਲ ਦੇ ਝਟਕੇ ਲੱਗਣ ਕਾਰਨ 18 ਲੋਕ ਜ਼ਖਮੀ ਹੋ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.0 ਮਾਪੀ ਗਈ। ਇਸ ਦਾ ਕੇਂਦਰ ਯੁਨਾਨ ਸੂਬਾ ਰਿਹਾ। ਭੂਚਾਲ ਕਾਰਨ 48,000 ਲੋਕ ਪ੍ਰਭਾਵਿਤ ਹੋਏ। ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੋਮਵਾਰ ਤੜਕੇ 1.44 'ਤੇ ਭੂਚਾਲ ਆਇਆ ਜਿਸ ਸਮੇਂ ਲੋਕ ਸੁੱਤੇ ਹੋਏ ਸਨ ਅਤੇ ਇਸੇ ਕਾਰਨ ਕਈ ਲੋਕ ਘਰਾਂ ਦੇ ਮਲਬੇ ਹੇਠ ਦੱਬ ਗਏ ਸਨ, ਜਿਨ੍ਹਾਂ ਨੂੰ ਬਚਾ ਲਿਆ ਗਿਆ। ਫਿਲਹਾਲ ਰਾਹਤ ਕਾਰਜ ਚੱਲ ਰਿਹਾ ਹੈ।
ਚਾਂਗ ਲੀ ਨਾਂ ਦੀ ਨਰਸ ਨੇ ਦੱਸਿਆ ਕਿ ਉਹ ਹਸਪਤਾਲ 'ਚ ਸੀ ਅਤੇ ਭੂਚਾਲ ਦੇ ਝਟਕਿਆਂ ਕਾਰਨ ਉਸ ਦਾ ਦਫਤਰ ਹਿੱਲ ਰਿਹਾ ਸੀ। ਉਹ ਜਲਦੀ ਨਾਲ ਆਪਣੇ ਘਰ ਪੁੱਜੀ ਅਤੇ ਦੇਖਿਆ ਕਿ ਉਸ ਦੇ ਘਰ ਦਾ ਕੁੱਝ ਹਿੱਸਾ ਡਿੱਗ ਗਿਆ ਸੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਦੀਆਂ ਲੱਤਾਂ ਭੂਚਾਲ ਦੇ ਮਲਬੇ ਹੇਠ ਦੱਬੀਆਂ ਹੋਈਆਂ ਸਨ। ਪੁਲਸ ਅਤੇ ਮੈਡੀਕਲ ਸਟਾਫ ਦੀ ਮਦਦ ਨਾਲ ਉਸ ਨੇ ਆਪਣੀ ਮਾਂ ਦੀ ਜਾਨ ਬਚਾਈ।
ਸਭ ਤੋਂ ਵਧੇਰੇ ਨੁਕਸਾਨ ਜ਼ੇਹਵਾਨ ਪਿੰਡ 'ਚ ਹੋਇਆ, ਜਿੱਥੇ 80 ਫੀਸਦੀ ਤੋਂ ਵਧੇਰੇ ਘਰ ਨੁਕਸਾਨੇ ਗਏ। ਪਿੰਡ 'ਚ ਰਹਿੰਦੇ ਲੋਕਾਂ ਨੇ 130 ਟੈਂਟ ਲਗਾਏ ਅਤੇ ਇੱਥੇ ਰਾਤ ਬਤੀਤ ਕੀਤੀ। ਸੂਬਾ ਸਿਵਲ ਅਫੇਅਰ ਵਿਭਾਗ ਵਲੋਂ 200 ਟੈਂਟ, 600 ਬਿਸਤਰੇ ਅਤੇ 1000 ਰਜਾਈਆਂ ਦੇਣ ਦਾ ਪ੍ਰਬੰਧ ਕੀਤਾ ਗਿਆ। ਟੋਂਘਾਈ ਦੇ ਸੈਂਕੜੇ ਲੋਕਾਂ ਨੇ 16,000 ਸਕੁਆਇਰ ਮੀਟਰ ਸ਼ੈਲਟਰ 'ਚ ਰਾਤ ਬਤੀਤ ਕੀਤੀ। ਲੋਕ ਬਹੁਤ ਡਰੇ ਹੋਏ ਸਨ।
ਕਰੋੜਾਂ ਸਾਲ ਪੁਰਾਣੇ ਟੇਰੋਸੋਰ ਦੇ ਮਿਲੇ ਅਵਸ਼ੇਸ਼
NEXT STORY