ਦੀਰ ਅਲ-ਬਲਾਹ (ਏਜੰਸੀ)- ਗ਼ਾਜ਼ਾ ’ਚ ਮੰਗਲਵਾਰ ਨੂੰ ਇਜ਼ਰਾਈਲੀ ਫੌਜੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਬੱਚੇ ਸਮੇਤ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਸਿਰ ਹਸਪਤਾਲ ਦੇ ਅਨੁਸਾਰ, ਇਹ ਗੋਲੀਬਾਰੀ ਖਾਨ ਯੂਨਿਸ ਦੇ ਪੂਰਬ ’ਚ ਬੇਘਰ ਫਿਲਸਤੀਨੀਆਂ ਲਈ ਬਣਾਏ ਗਏ ਤੰਬੂਆਂ ਨੇੜੇ ਹੋਈ। ਇਸ ਘਟਨਾ ਵਿਚ 10 ਸਾਲਾ ਇਕ ਬੱਚੇ ਦੀ ਮੌਤ ਹੋ ਗਈ। ਹਸਪਤਾਲ ਨੇ ਦੱਸਿਆ ਕਿ ਖਾਨ ਯੂਨਿਸ ਦੇ ਦੱਖਣ ਵਿਚ ਇਜ਼ਰਾਈਲੀ ਗੋਲੀਬਾਰੀ ਵਿਚ 69 ਸਾਲਾ ਇਕ ਵਿਅਕਤੀ ਦੀ ਵੀ ਮੌਤ ਹੋ ਗਈ।
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੀ ਮੌਤ ‘ਯੈਲੋ ਲਾਈਨ’ ਦੇ ਫਿਲਸਤੀਨੀ ਹਿੱਸੇ ਵਿਚ ਹੋਈ। ਦੂਜੇ ਪਾਸੇ, ਅਲ-ਅਵਦਾ ਹਸਪਤਾਲ ਦੇ ਮੁਤਾਬਕ, ਨੁਸੇਰਾਤ ਸ਼ਰਨਾਰਥੀ ਕੈਂਪ ’ਚ ਹੋਏ ਇਜ਼ਰਾਈਲੀ ਹਮਲੇ ਵਿਚ 10 ਲੋਕ ਜ਼ਖਮੀ ਹੋ ਗਏ।
ਬਲੋਚਿਸਤਾਨ ’ਚ 11 ਅੱਤਵਾਦੀ ਢੇਰ
NEXT STORY