ਵਲਿੰਗਟਨ- ਨਿਊਜ਼ੀਲੈਂਡ ਵਿਚ 17 ਅਕਤੂਬਰ ਦੀਆਂ ਆਮ ਚੋਣਾਂ ਲਈ ਜਦ ਪ੍ਰਚਾਰ ਚੱਲ ਰਿਹਾ ਸੀ, ਤਦ 2 ਲੱਖ ਤੋਂ ਵੱਧ ਅਪਮਾਨਜਨਕ ਟਵੀਟ ਜ਼ਰੀਏ ਉਮੀਦਵਾਰ ਬੀਬੀਆਂ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੀ ਸ਼ਾਮਲ ਸੀ। ਸ਼ੁੱਕਰਵਾਰ ਨੂੰ ਇਸ ਦਾ ਖੁਲਾਸਾ ਕੀਤਾ ਗਿਆ।
ਸਮਾਚਾਰ ਏਜੰਸੀ 'ਦਿ ਨਿਊਜ਼ੀਲੈਂਡ ਹੈਰਾਲਡ' ਮੁਤਾਬਕ ਪ੍ਰਚਾਰ ਮੁਹਿੰਮ ਦੌਰਾਨ ਅਪਮਾਨਜਨਕ ਟਵੀਟ ਨੂੰ ਲੱਭਣ ਤੇ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਪੈਰਿਟੀ ਬਾਚ ਨੇ 2 ਲੱਖ ਤੋਂ ਵੱਧ ਅਪਮਾਨਜਨਕ ਟਵੀਟ ਇਕੱਠੇ ਕੀਤੇ, ਜਿਸ ਵਿਚ ਪੀ. ਐੱਮ. ਸਣੇ ਵਿਰੋਧੀ ਨੇਤਾ ਜੂ਼ਡਿਥ ਕੋਲਿੰਸ ਤੇ ਸੰਸਦ ਮੈਂਬਰ ਕਲੋਈ ਸਵਾਰਬ੍ਰਿਕ ਨੂੰ ਨਿਸ਼ਾਨਾ ਬਣਾਇਆ ਗਿਆ।
ਕ੍ਰਿਏਟਿਵ ਤਨਕਾਲੋਜੀ ਦੇ ਮਾਹਰ ਜੈਕਲੀਨ ਕਾਮਰ ਜੋ ਆਟਰੇ ਲੈਬਜ਼ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਇਸ ਤਕਨੀਕ ਨੂੰ ਲਿਆਉਣ ਲਈ ਕੰਮ ਕਰ ਰਹੀ ਹੈ, ਨੇ ਕਿਹਾ ਕਿ ਬਾਟ ਨੇ ਫਿਲਟਰ ਨਾਲ ਮਸ਼ੀਨ ਲਰਨਿੰਗ ਮਾਡਲ ਦੇ ਮਾਧਿਅਮ ਨਾਲ ਉਮੀਦਵਾਰਾਂ ਨੂੰ ਕੀਤੇ ਗਏ ਅਪਮਾਨਜਨਕ ਟਵੀਟਾਂ ਬਾਰੇ ਪਤਾ ਲਗਾਇਆ ਹੈ।
ਨਿਊਜ਼ੀਲੈਂਡ ਵਿਚ ਪੁਰਸ਼ ਉਮੀਦਵਾਰਾਂ ਲਈ ਅਜਿਹੇ ਸੰਦੇਸ਼ਾ ਨਹੀਂ ਕੀਤੇ ਗਏ। ਹਮੇਸ਼ਾ ਬੀਬੀਆਂ ਬਾਰੇ ਹੀ ਗਲਤ ਸੰਦੇਸ਼ ਫੈਲਾਏ ਗਏ, ਜਿਸ ਵਿਚ ਜਿਣਸੀ ਹਿੰਸਾ ਤੇ ਕਤਲ ਦੀਆਂ ਧਮਕੀਆਂ ਦੇਣ ਦਾ ਜ਼ਿਕਰ ਸੀ। ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਅਰਡਨ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ।
'ਜਾਨਸਨ ਐਂਡ ਜਾਨਸਨ' ਜਲਦ ਨੌਜਵਾਨਾਂ 'ਤੇ ਕਰੇਗੀ ਕੋਵਿਡ-19 ਵੈਕਸੀਨ ਦੀ ਟੈਸਟਿੰਗ
NEXT STORY