ਲਾਂਸ ਏਜਲਸ (ਬਿਊਰੋ) — ਯੂ. ਐੱਸ. ਸੈਂਟਰ ਫੌਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਦੀ ਬੈਠਕ 'ਚ ਸ਼ੁੱਕਰਵਾਰ ਨੂੰ ਜਾਨਸਨ ਐਂਡ ਜਾਨਸਨ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਪਨੀ ਜਲਦ ਹੀ 12 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ 'ਤੇ ਆਪਣੀ ਪ੍ਰਯੋਗਾਤਮਕ ਕੋਵਿਡ-19 ਵੈਕਸੀਨ ਦੀ ਜਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
ਬੱਚਿਆਂ 'ਚ ਕੋਵਿਡ-19 ਵੈਕਸੀਨ ਦੀ ਟੈਸਟਿੰਗ ਦੀ ਯੋਜਨਾ
ਜਾਨਸਨ ਐਂਡ ਜਾਨਸਨ ਦੇ ਡਾ. ਜੇਰੀ ਸੇਡ੍ਰੋਫ ਨੇ ਇਮਿਊਨਾਈਜੇਸ਼ਨ ਪ੍ਰੈਕਟਿਸ 'ਤੇ ਸੀ. ਡੀ. ਸੀ. ਦੀ ਸਲਾਹਕਾਰ ਕਮੇਟੀ ਦੀ ਵਰਚੁਅਲ ਮੀਟਿੰਗ 'ਚ ਦੱਸਿਆ ਕਿ 'ਅਸੀਂ ਸੁਰੱਖਿਆ ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਹੋਏ ਜਿੰਨਾ ਜਲਦੀ ਹੋ ਸਕੇ ਉਨ੍ਹਾਂ ਜਲਦੀ ਬੱਚਿਆਂ 'ਤੇ ਕੋਵਿਡ-19 ਵੈਕਸੀਨ ਦੀ ਟੈਸਟਿੰਗ ਕੀਤੇ ਜਾਣ ਦੀ ਯੋਜਨਾ ਬਣਾ ਰਹੇ ਹਨ।' ਉਥੇ ਹੀ ਜਾਨਸਨ ਐਂਡ ਜਾਨਸਨ ਦੀ ਜੈਨਸੇਨ ਯੂਨਿਟ 'ਚ ਵੈਕਸੀਨ ਅਨੁਸੰਧਾਨ ਵਿਗਿਆਨਕ, ਸਦੌਫ ਨੇ ਦੱਸਿਆ 'ਸੁਰੱਖਿਆ ਤੇ ਹੋਰਨਾਂ ਕਾਰਨਾਂ ਦੇ ਆਧਾਰ 'ਤੇ ਕੰਪਨੀ ਦੀ ਯੋਜਨਾ ਛੋਟੇ ਬੱਚਿਆਂ 'ਤੇ ਟੈਸਟਿੰਗ ਕਰਨ ਦੀ ਵੀ ਹੈ।'
ਫਾਈਜ਼ਰ ਇੰਕ ਪਹਿਲਾ ਤੋਂ ਹੀ ਕਰ ਰਹੀ ਕੋਵਿਡ-19 ਵੈਕਸੀਨ ਦੀ ਟੈਸਟਿੰਗ
ਦੱਸ ਦਈਏ ਕਿ ਜਾਨਸਨ ਐਂਡ ਜਾਨਸਨ ਨੇ ਸਤੰਬਰ ਮਹੀਨੇ ਦੇ ਅਖ਼ੀਰ 'ਚ 60,000 ਵਾਲੰਟੀਅਰ ਫੇਜ਼-3 ਦੇ ਅਧਿਐਨ 'ਚ ਟੀਕੇ ਦੀ ਜਾਂਚ ਸ਼ੁਰੂ ਕੀਤੀ। ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਇਸ ਟੈਸਟਿੰਗ ਨੂੰ ਅੱਧ 'ਚ ਹੀ ਰੋਕਣਾ ਪਿਆ ਸੀ। ਇਹ ਅਧਿਐਨ ਪਿਛਲੇ ਹਫ਼ਤੇ ਸ਼ੁਰੂ ਹੋਇਆ ਸੀ। ਦੱਸਣਯੋਗ ਹੈ ਕਿ ਦਵਾ ਨਿਰਮਾਤਾ ਕੰਪਨੀ ਫਾਈਜਰ ਇੰਕ ਨੇ ਪਹਿਲਾਂ ਹੀ ਕੋਵਿਡ-19 ਵੈਕਸੀਨ ਦੀ ਟੈਸਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਜਰਮਨੀ ਦੇ ਬਾਇਓਟੈਕ ਨਾਲ ਵਿਕਸਿਤ ਹੋ ਰਹੀ ਹੈ।
ਚੀਨ ਨੇ ਹਵਾ-ਪ੍ਰਦੂਸ਼ਣ ਲਈ iPhone 12 ਦੇ ਪ੍ਰੋਡਕਸ਼ਨ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY