ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਵਾਪਰਦੇ ਹਵਾਈ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਬਹੁਤ ਘੱਟ ਮੌਕੇ ਅਜਿਹੇ ਹੁੰਦੇ ਹਨ ਜਦੋਂ ਇਹ ਹਾਦਸਾ ਕੈਮਰੇ ਵਿੱਚ ਕੈਦ ਹੁੰਦਾ ਹੈ। ਹਾਲ ਹੀ ਵਿੱਚ ਜਰਮਨੀ ਵਿੱਚ ਵੀ ਅਜਿਹੀ ਹੀ ਇੱਕ ਹਾਦਸਾ ਵਾਪਰਿਆ। ਇੱਥੇ ਲੇਮੁਨਿਜ਼ ਏਅਰਫੀਲਡ 'ਤੇ ਦੋ ਜਹਾਜ਼ ਆਸਮਾਨ 'ਚ ਟਕਰਾ ਗਏ। ਖਾਸ ਗੱਲ ਇਹ ਹੈ ਕਿ ਪੂਰੀ ਘਟਨਾ ਕੈਮਰੇ 'ਚ ਰਿਕਾਰਡ ਹੋ ਗਈ, ਹਾਦਸੇ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹਿੱਲ ਜਾਵੋਗੇ।
ਇਹ ਘਟਨਾ ਸ਼ਨੀਵਾਰ ਸ਼ਾਮ 6 ਵਜੇ ਦੀ ਹੈ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਜਹਾਜ਼ ਆਸਮਾਨ ਵਿੱਚ ਕਲਾਬਾਜ਼ੀ ਦਿਖਾ ਰਹੇ ਸਨ। ਇਸ ਦੌਰਾਨ ਦੋਵਾਂ ਦੀ ਟੱਕਰ ਹੋ ਗਈ। ਇੰਨਾ ਹੀ ਨਹੀਂ ਟੱਕਰ ਤੋਂ ਬਾਅਦ ਦੋਵੇਂ ਜਹਾਜ਼ ਇਕ-ਦੂਜੇ 'ਚ ਫਸ ਗਏ। ਫਿਰ ਦੋਵੇਂ ਤੇਜ਼ੀ ਨਾਲ ਹੇਠਾਂ ਵੱਲ ਨੂੰ ਡਿੱਗਣ ਲੱਗੇ। ਜ਼ਮੀਨ 'ਤੇ ਡਿੱਗਦੇ ਹੀ ਚਾਰੇ ਪਾਸੇ ਧੂੰਏਂ ਦਾ ਗੁਬਾਰ ਨਜ਼ਰ ਆਉਣ ਲੱਗਾ।
ਪਾਇਲਟਾਂ ਦੀ ਮੌਤ ਦੀ ਪੁਸ਼ਟੀ
ਫਾਇਰ ਵਿਭਾਗ ਦੇ ਬੁਲਾਰੇ ਨੇ ਟੱਕਰ ਤੋਂ ਬਾਅਦ ਦੋ ਪਾਇਲਟਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਦੋਵੇਂ ਪਾਇਲਟ "ਮਿਰਰ ਫਲਾਈਟ" ਲਈ ਸਿਖਲਾਈ ਲੈ ਰਹੇ ਸਨ। ਅਜਿਹੇ ਮੌਕਿਆਂ 'ਤੇ ਜਹਾਜ਼ ਇਕ ਦੂਜੇ ਦੇ ਸਮਾਨਾਂਤਰ ਉੱਡਦੇ ਹਨ। ਇਨ੍ਹਾਂ ਦੋਵਾਂ ਪਾਇਲਟਾਂ ਨੇ 2019 ਵਿੱਚ ਵਿੰਟੇਜ ਐਰੋਬੈਟਿਕਸ ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਮੰਤਰੀ ਮਰੀਅਮ ਔਰੰਗਜ਼ੇਬ ਦੀ ਲੰਡਨ 'ਚ ਫਜੀਹਤ, ਪ੍ਰਦਰਸ਼ਨਕਾਰੀਆਂ ਨੇ ਲਾਏ 'ਚੋਰਨੀ, ਚੋਰਨੀ' ਦੇ ਨਾਅਰੇ
ਹਾਦਸਾ ਵਾਪਰਨ ਦਾ ਕਾਰਨ
ਬ੍ਰਿਟਿਸ਼ ਅਖ਼ਬਾਰ 'ਦਿ ਸਨ' ਨਾਲ ਗੱਲ ਕਰਦੇ ਹੋਏ ਹਵਾਬਾਜ਼ੀ ਮਾਹਰ ਐਂਡਰੀਅਸ ਸਪੇਥ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੋਵੇਂ ਪਾਇਲਟ ਆਪਣੇ ਜਹਾਜ਼ ਨਾਲ ਕਲਾਬਾਜ਼ੀ ਦੀ ਇੱਕੋ ਜਿਹੀ ਸਿਖਲਾਈ ਲੈ ਰਹੇ ਸਨ। ਅਜਿਹਾ ਲੱਗਦਾ ਹੈ ਕਿ ਦੋਵੇਂ ਮਸ਼ੀਨਾਂ ਫਸ ਗਈਆਂ ਅਤੇ ਫਿਰ ਇਕੱਠੀਆਂ ਕਰੈਸ਼ ਹੋ ਗਈਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ
NEXT STORY