ਓਟਾਵਾ- ਕੈਨੇਡਾ ਦੀ ਇਕ ਅਦਾਲਤ ਨੇ 2 ਵੱਖਵਾਦੀ ਸਮਰਥਕਾਂ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ ਨੋ-ਫਲਾਈ ਲਿਸਟ ਤੋਂ ਖ਼ੁਦ ਨੂੰ ਹਟਾਉਣ ਦੀ ਮੰਗ ਕੀਤੀ ਸੀ। 2018 'ਚ ਦੋਹਾਂ ਨੂੰ ਇਸ ਲਿਸਟ 'ਚ ਸ਼ਾਮਲ ਕੀਤਾ ਗਿਆ ਸੀ। ਕੈਨੇਡੀਅਨ ਪ੍ਰੈੱਸ ਦੀ ਰਿਪੋਰਟ ਅਨੁਸਾਰ, ਭਗਤ ਸਿੰਘ ਬਰਾੜ ਅਤੇ ਪਰਵਰਕਰ ਸਿੰਗ ਦੁਲਾਈ ਚਾਹੁੰਦੇ ਸਨ ਕਿ ਸਿਕਓਰ ਏਅਰ ਟ੍ਰੈਵਲ ਐਕਟ ਦੇ ਅਧੀਨ ਉਨ੍ਹਾਂ ਨੇ ਨੋ-ਫਲਾਇੰਗ ਲਿਸਟ ਤੋਂ ਹਟਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਹਵਾਈ ਯਾਤਰਾ ਕਰਨ ਦੀ ਮਨਜ਼ੂਰੀ ਮਿਲੇ। ਹਾਲਾਂਕਿ ਕੋਰਟ ਨੇ ਉਨ੍ਹਾਂ ਦੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ। ਕੋਰਟ ਨੇ ਕਿਹਾ ਕਿ ਸਰਕਾਰ ਕੋਲ ਇਸ ਗੱਲ ਨੂੰ ਲੈ ਕੇ ਸ਼ੱਕ ਕਰਨ ਲਈ ਉੱਚਿਤ ਆਧਾਰ ਹੈ ਕਿ ਦੋਵੇਂ ਕਿਸੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਲਈ ਹਵਾਈ ਯਾਤਰਾ ਕਰਨਗੇ। ਦੱਸਣਯੋਗ ਹੈ ਕਿ ਇਸ ਮਾਮਲੇ 'ਚ 13 ਅਤੇ 17 ਜੂਨ ਨੂੰ ਸੁਣਵਾਈ ਹੋਈ। ਤਿੰਨ ਜੱਜਾਂ ਦੀ ਬੈਂਚ ਨੇ 19 ਜੂਨ ਨੂੰ ਆਪਣਾ ਫ਼ੈਸਲਾ ਸੁਣਾਇਆ।
ਭਗਤ ਸਿੰਘ ਬਰਾੜ ਲਖਬੀਰ ਸਿੰਘ ਦਾ ਪੁੱਤ ਹੈ। ਉਹ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਵੀ ਹੈ। ਇਸ ਸੰਗਠਨ ਨੂੰ ਕੈਨੇਡਾ 'ਚ ਬੈਨ ਕੀਤਾ ਗਿਆ ਹੈ। ਖੱਬੇ ਪੱਖੀ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਦੇ ਭਤੀਜੇ ਲਖਬੀਰ ਸਿੰਘ ਦੀ ਪਿਛਲੇ ਸਾਲ ਦਸੰਬਰ 'ਚ ਪਾਕਿਸਤਾਨ 'ਚ ਮੌਤ ਹੋ ਗਈ ਸੀ। ਬਰਾੜ ਨੂੰ 24 ਅਪ੍ਰੈਲ 2018 ਨੂੰ ਵੈਂਕੂਵਰ ਕੌਮਾਂਤਰੀ ਹਵਾਈ ਅੱਡੇ 'ਤੇ ਫਲਾਈਟ 'ਚ ਚੜ੍ਹਨ ਤੋਂ ਰੋਕਿਆ ਗਿਆ ਸੀ। ਦੁਲਾਈ ਨੂੰ ਵੀ ਉਸੇ ਸਾਲ 17 ਮਈ ਨੂੰ ਉਸੇ ਹਵਾਈ ਅੱਡੇ 'ਤੇ ਜਹਾਜ਼ 'ਚ ਚੜ੍ਹਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਗਲੋਬਲ ਨਿਊਜ਼ ਨੇ ਜੁਲਾਈ 2020 'ਚ ਆਪਣੀ ਇਕ ਰਿਪੋਰਟ 'ਚ ਕੈਨੇਡਾਈ ਸੁਰੱਖਿਆ ਏਜੰਸੀਆਂ ਦੇ ਦਸਤਾਵੇਜ਼ਾਂ ਦੇ ਹਵਾਲੇ ਤੋਂ ਬਰਾੜ 'ਤੇ ਭਾਰਤ 'ਚ ਹਮਲੇ ਦੀ ਯੋਜਨਾ ਬਣਾਉਣ ਲਈ ਪਾਕਿਸਤਾਨ ਦੀ ਆਈ.ਐੱਸ.ਆਈ. ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਇੰਟਰ-ਸਰਵਿਸੇਜ਼ ਯਾਨੀ ਕਿ ਆਈ.ਐੱਸ.ਆਈ. ਪਾਕਿਸਤਾਨ ਦੀ ਜਾਸੂਸੀ ਏਜੰਸੀ ਹੈ। ਉਨ੍ਹਾਂ ਦਸਤਾਵੇਜ਼ਾਂ 'ਚ ਇਹ ਵੀ ਦੋਸ਼ ਲਗਾਏ ਸਨ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੇ 'ਚ ਰਹਿਣ ਵਾਲੇ ਦੁਲਾਈ 'ਤੇ ਅੱਤਵਾਦੀ ਹਮਲਿਆਂ ਦਾ ਸੂਤਰਧਾਰ ਹੋਣ ਦਾ ਸ਼ੱਕ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ: ਕੁਰਾਨ ਦੀ ਬੇਅਦਬੀ ਦੇ ਦੋਸ਼ 'ਚ ਭੀੜ ਨੇ ਕੀਤਾ ਵਿਅਕਤੀ ਦਾ ਕਤਲ
NEXT STORY