ਵਾਸ਼ਿੰਗਟਨ : ਅਮਰੀਕਾ ਦੇ ਇਡਾਹੋ ਸੂਬੇ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਏਅਰ ਸ਼ੋਅ ਦੌਰਾਨ ਅਮਰੀਕੀ ਨੇਵੀ ਦੇ ਦੋ ਲੜਾਕੂ ਜਹਾਜ਼ ਹਵਾ ਵਿੱਚ ਆਪਸ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਏ। ਇਹ ਦਰਦਨਾਕ ਘਟਨਾ 'ਗਨਫਾਈਟਰ ਸਕਾਈਜ਼ ਏਅਰ ਸ਼ੋਅ' ਦੇ ਦੂਜੇ ਦਿਨ ਮਾਉਂਟੇਨ ਹੋਮ ਏਅਰ ਫੋਰਸ ਬੇਸ 'ਤੇ ਵਾਪਰੀ।
ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਨੌਸੈਨਾ ਦੇ ਬੋਇੰਗ F/A-18E/F ਸੁਪਰ ਹੌਰਨੇਟ ਅਤੇ ਬੋਇੰਗ EA-18G ਗ੍ਰੋਵਲਰ ਫਾਈਟਰ ਜੈੱਟ ਸ਼ਾਮਲ ਸਨ। ਟੱਕਰ ਦੇ ਸਮੇਂ ਦੋਵੇਂ ਜਹਾਜ਼ ਇੱਕ-ਦੂਜੇ ਦੇ ਬਹੁਤ ਕਰੀਬ ਉੱਡ ਰਹੇ ਸਨ, ਜਿਸ ਕਾਰਨ ਉਹ ਆਪਸ ਵਿੱਚ ਉਲਝ ਗਏ ਅਤੇ ਭਿਆਨਕ ਧਮਾਕੇ ਨਾਲ ਰਨਵੇਅ 'ਤੇ ਜਾ ਡਿੱਗੇ, ਜਿਸ ਤੋਂ ਬਾਅਦ ਉੱਥੇ ਧੂੰਏਂ ਦਾ ਗੁਬਾਰ ਛਾ ਗਿਆ।
ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ਾਂ ਦੇ ਟਕਰਾਉਣ ਤੋਂ ਤੁਰੰਤ ਪਹਿਲਾਂ ਚਾਲਕ ਦਲ ਦੇ ਮੈਂਬਰ ਬਾਹਰ ਨਿਕਲਣ ਵਿੱਚ ਸਫਲ ਰਹੇ। ਚਸ਼ਮਦੀਦਾਂ ਨੇ ਹਵਾ ਵਿੱਚ ਚਾਰ ਪੈਰਾਸ਼ੂਟ ਹੇਠਾਂ ਉਤਰਦੇ ਦੇਖੇ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਸਨ। ਫਿਲਹਾਲ ਕਿਸੇ ਦੇ ਜਾਨੀ ਨੁਕਸਾਨ ਜਾਂ ਗੰਭੀਰ ਸੱਟ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਐਤਵਾਰ ਦੁਪਹਿਰ ਲਗਭਗ 1:20 ਵਜੇ ਹੋਏ ਇਸ ਹਾਦਸੇ ਤੋਂ ਬਾਅਦ ਮਾਉਂਟੇਨ ਹੋਮ ਏਅਰ ਫੋਰਸ ਬੇਸ ਨੂੰ ਲੌਕਡਾਊਨ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪ੍ਰੋਗਰਾਮ ਨੂੰ ਅਧਿਕਾਰਤ ਤੌਰ 'ਤੇ ਰੱਦ ਕਰਨ ਦਾ ਐਲਾਨ ਕਰ ਦਿੱਤਾ,। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਜਹਾਜ਼ਾਂ ਨੂੰ ਟਕਰਾਉਣ ਤੋਂ ਬਾਅਦ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਹੇਠਾਂ ਡਿੱਗਦੇ ਦੇਖਿਆ ਜਾ ਸਕਦਾ ਹੈ।
ਸਵਿਫਟ ਕਰੰਟ ਦੀ ਲੜਕੀ ਬਣੀ ‘ਨੈਸ਼ਨਲ ਮਾਡਲ ਆਫ਼ ਦਿ ਯੀਅਰ’
NEXT STORY