ਚੇਨਈ (ਏਜੰਸੀ)- ਸ਼੍ਰੀਲੰਕਾ ਦੀਆਂ ਜੇਲ੍ਹਾਂ ਤੋਂ ਰਿਹਾਅ ਹੋਏ 20 ਭਾਰਤੀ ਮਛੇਰੇ ਜਹਾਜ਼ ਰਾਹੀਂ ਚੇਨਈ ਪਹੁੰਚ ਗਏ ਹਨ। ਇਨ੍ਹਾਂ ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਇਕ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਸੀ। ਉਹ ਤਾਮਿਲਨਾਡੂ ਦੇ ਪੁਡੂਕੋਟਈ, ਰਾਮਨਾਥਪੁਰਮ ਅਤੇ ਥੂਥੂਕੁਡੀ ਜ਼ਿਲ੍ਹਿਆਂ ਦੇ ਵਸਨੀਕ ਹਨ ਅਤੇ ਸ੍ਰੀਲੰਕਾ ਦੀਆਂ ਜੇਲ੍ਹਾਂ ਵਿੱਚ ਬੰਦ ਸਨ। ਭਾਰਤ ਅਤੇ ਸ੍ਰੀਲੰਕਾ ਸਰਕਾਰਾਂ ਵਿਚਕਾਰ ਗੱਲਬਾਤ ਤੋਂ ਬਾਅਦ ਸ੍ਰੀਲੰਕਾ ਨੇ 20 ਮਛੇਰਿਆਂ ਨੂੰ ਰਿਹਾਅ ਕਰਕੇ ਉਨ੍ਹਾਂ ਨੂੰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ। ਇਸ ਮਗਰੋਂ ਉਨ੍ਹਾਂ ਨੂੰ ਅਸਥਾਈ ਨਾਗਰਿਕਤਾ ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਕੋਲੰਬੋ ਤੋਂ ਚੇਨਈ ਹਵਾਈ ਅੱਡੇ 'ਤੇ ਲਿਜਾਇਆ ਗਿਆ।
ਮਛੇਰਿਆਂ ਨੂੰ ਚੇਨਈ ਹਵਾਈ ਅੱਡੇ 'ਤੇ ਪਹੁੰਚਣ 'ਤੇ ਨਾਗਰਿਕਤਾ ਤਸਦੀਕ, ਕਸਟਮ ਜਾਂਚ ਅਤੇ ਹੋਰ ਰਸਮੀ ਕਾਰਵਾਈਆਂ ਤੋਂ ਗੁਜ਼ਰਨਾ ਪਿਆ। ਇਸ ਤੋਂ ਬਾਅਦ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵੱਖ-ਵੱਖ ਵਾਹਨਾਂ ਵਿੱਚ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਣ ਦਾ ਪ੍ਰਬੰਧ ਕੀਤਾ।
ਸਾਬਕਾ PM ਦਾ ਜੱਦੀ ਪਿੰਡ ਸੋਗ 'ਚ ਡੁੱਬਿਆ, ਪਰਿਵਾਰਕ ਮੈਂਬਰਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ
NEXT STORY