ਅਰਬਿਨ— ਸੀਰੀਆ ਦੇ ਪੂਰਬੀ ਘੋਟਾ ਇਲਾਕੇ 'ਚ ਵਿਧਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਸੀਰੀਆਈ ਫੌਜ ਵਲੋਂ ਅੱਜ ਲਗਾਤਾਰ ਤੀਜੇ ਦਿਨ ਕੀਤੀ ਗਏ ਹਮਲਿਆਂ 'ਚ ਘੱਟ ਤੋਂ ਘੱਟ 200 ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਵਿਧਰੋਹੀ ਇਲਾਕੇ ਦੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਰਹੇ ਹਨ। ਇਲਾਕੇ 'ਚ ਸਰਕਾਰ ਵਲੋਂ ਜ਼ਮੀਨੀ ਹਮਲੇ ਦੀ ਤਿਆਰੀ 'ਚ ਵਿਧਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਐਤਵਾਰ ਤੋਂ ਹਵਾਈ ਹਮਲੇ, ਰਾਕੇਟ ਹਮਲੇ ਤੇ ਬੰਬਬਾਰੀ ਕੀਤੀ ਜਾ ਰਹੀ ਹੈ।
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਵਲੋਂ ਦੱਸਿਆ ਗਿਆ ਹੈ ਕਿ ਹਮਲਿਆਂ 'ਚ ਘੱਟ ਤੋਂ ਘੱਟ 194 ਆਮ ਲੋਕ ਮਾਰੇ ਗਏ ਹਨ, ਜਿਨ੍ਹਾਂ 'ਚੋਂ 57 ਬੱਚੇ ਹਨ। ਸੋਮਵਾਰ ਨੂੰ ਹੋਈ ਬੰਬਬਾਰੀ 'ਚ 127 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ 39 ਬੱਚੇ ਸਨ। ਬੀਤੇ ਚਾਰ ਸਾਲਾਂ 'ਚ ਇੰਨੀ ਦਿਨੀ ਇਸ ਇਲਾਕੇ 'ਚ ਸਭ ਤੋਂ ਜ਼ਿਆਦਾ ਖੂਨ ਵਹਿਆ ਹੈ। ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਨੇ ਕਿਹਾ ਕਿ ਮੰਗਲਵਾਰ ਸਵੇਰੇ ਹੋਏ ਹਵਾਈ ਹਮਲਿਆਂ 'ਚ 13 ਬੱਚਿਆਂ ਸਮੇਤ 50 ਤੋਂ ਜ਼ਿਆਦਾ ਆਮ ਲੋਕ ਮਾਰੇ ਗਏ ਹਨ।
ਮਾਲਦੀਵ ਦੀ ਸੰਸਦ ਨੇ ਐਮਰਜੈਂਸੀ ਦੀ ਮਿਆਦ ਵਧਾਈ
NEXT STORY