Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    6:32:21 PM

  • big administrative reshuffle in punjab 11 ias officers transferred

    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ...

  • summer vacation  guru nagari

    ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਗੁਰੂ ਨਗਰੀ ਵਿਚ...

  • raja warring met charanjit channi

    ਰਾਜਾ ਵੜਿੰਗ ਨੇ ਚਰਨਜੀਤ ਚੰਨੀ ਨਾਲ ਕੀਤੀ ਮੁਲਾਕਾਤ,...

  • akali dal revived core committee member resigns

    ਅਕਾਲੀ ਦਲ ਪੁਨਰ ਸੁਰਜੀਤੀ ਨੂੰ ਵੱਡਾ ਝਟਕਾ, ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ 'ਚ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਆਯੋਜਿਤ

INTERNATIONAL News Punjabi(ਵਿਦੇਸ਼)

ਅਮਰੀਕਾ 'ਚ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਆਯੋਜਿਤ

  • Edited By Vandana,
  • Updated: 19 Aug, 2024 11:38 AM
United States of America
2024 international sikh youth symposium organized in america
  • Share
    • Facebook
    • Tumblr
    • Linkedin
    • Twitter
  • Comment

ਨਿਊਯਾਰਕ  (ਰਾਜ ਗੋਗਨਾ)-  ਬੀਤੇ ਦਿਨ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਚਾਰ ਰੋਜ਼ਾ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2024 ਸੰਬੰਧੀ ਮੁਕਾਬਲੇ ਅਮਰੀਕਾ ਦੇ ਸੂਬੇ  ਟੈਕਸਾਸ ਦੇ ਸ਼ਹਿਰ ਡੈਲਸ ਵਿਖੇ ਆਯੋਜਿਤ ਕੀਤੇ ਗਏ। ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਏ ਪ੍ਰੋਗਰਾਮਾਂ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 61 ਦੇ ਕਰੀਬ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ।ਸਿਮਪੋਜ਼ੀਅਮ ਅਤੇ ਸੰਸਥਾ ਦੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸਮਾਗਮ ਸਾਲ 1989 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ‘ਚ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿੱਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। 

ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ। ਅਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿੱਚ  ਜਾਂਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿੱਚੋ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼”, ਦੂਜੇ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਯੂਥ”, ਤੀਜੇ ਨੂੰ “20 ਮਿੰਟ ਗਾਈਡ ਟੂ ਦਿ ਸਿੱਖ ਫੇਥ” ਅਤੇ ਚੌਥੇ ਨੂੰ “ਕਲੈਸ਼ ਆਫ ਕਲਚਰਜ਼” ਪੁਸਤਕ ਦਿੱਤੀ ਗਈ। ਇਨ੍ਹਾਂ ਵਿੱਚੋਂ ਉਨ੍ਹਾਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ ਭਾਸ਼ਨ ਨਾਲ ਦਿੱਤੇ।1984 ਦੇ ਘੱਲੂਘਾਰੇ ਅਤੇ ਸਿੱਖਾਂ ਦੇ ਕਤਲੇਆਮ ਦੀ 40ਵੀ ਵਰ੍ਹੇਗੰਢ ਨੂੰ ਸਮਰਪਿਤ, ਪੰਜਵੇਂ ਗਰੁੱਪ ਦਾ ਵਿਸ਼ਾ, “1984 ਦਾ ਘੱਲੂਘਾਰਾ, ਉਸ ਤੋਂ ਬਾਅਦ ਦਾ ਸਿੱਖ ਸੰਘਰਸ਼, ਅਤੇ ਖਾਲਸਾ ਜੀ ਦੇ ਬੋਲ ਬਾਲੇ” ਰੱਖਿਆ ਗਿਆ ਸੀ। ਇਸ ਵਿਚ ਭਾਗ ਲੈਣ ਵਾਲੇ 16 ਤੋਂ 22 ਸਾਲਾਂ ਦੇ 12 ਨੌਜਵਾਨਾਂ ਨੇ ਵਿਸ਼ੇ ਸੰਬੰਧੀ ਡਿਬੇਟ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-'ਡੋਨਾਲਡ ਟਰੰਪ ਹੀ ਬਣਨਗੇ ਅਗਲੇ ਰਾਸ਼ਟਰਪਤੀ' ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਇਹ ਡਿਬੇਟ ਲਗਭਗ ਚਾਰ ਘੰਟੇ ਤੱਕ ਚੱਲੀ ਅਤੇ ਇਸ ਵਿੱਚ ਸ਼ੁਰੂਆਤੀ ਬਿਆਨ, ਪੁੱਛੇ ਗਏ ਪ੍ਰਸ਼ਨਾਂ ਅਤੇ ਜਵਾਬ ਦੇ ਨਾਲ ਸੰਬੰਧਤ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ। ਡਿਬੇਟ ਦੇ ਸੰਚਾਲਕ ਉਹ ਨੌਜਵਾਨ ਸਨ ਜਿਹੜੇ ਪਹਿਲਾਂ ਇਹਨਾਂ ਮੁਕਾਬਲਿਆਂ ‘ਚ ਸ਼ਾਮਲ ਹੁੰਦੇ ਰਹੇ ਸਨ। ਅਤੇ ਹੁਣ ਉਹੀ ਇਨ੍ਹਾਂ ਸਮਾਗਮਾਂ ‘ਚ ਵਲੰਟੀਅਰ ਕਰ ਰਹੇ ਹਨ।ਇਨ੍ਹਾਂ ਸਲਾਨਾ ਫਾਈਨਲ ਮੁਕਾਬਲਿਆਂ ‘ਚ ਪਹੁੰਚਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼ਾਮ ਦਾ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਾਂਦਾ ਹੈ ਜਿਸ ਵਿੱਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਜਾਂਦਾ ਹੈ।ਅਤੇ ਉਨ੍ਹਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਦੌਰਾਨ 84 ਦੇ ਘੱਲੂਘਾਰੇ ਅਤੇ ਸਿੱਖਾਂ ਦੇ ਕਤਲੇਆਮ ਨੂੰ ਸਮਰਪਿਤ ਨਾਟਕ ਦੀ ਪੇਸ਼ਕਾਰੀ ਐਨੀ ਪ੍ਰਭਾਵਸ਼ਾਲੀ ਸੀ ਕਿ ਹਾਜ਼ਰ ਮਹਿਮਾਨਾਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਗਈਆਂ। 

ਸਿਮਪੋਜ਼ੀਅਮ ਵਿੱਚ ਪਹਿਲੇ ਗਰੁੱਪ ਵਿੱਚ ਅਟਲਾਟਾਂ  ਤੋਂ ਜੀਅਰਾ ਕੌਰ, ਦੂਜੇ ਵਿੱਚ ਓਂਟਾਰੀਓ ਤੋਂ ਕੇਸਰ ਸਿੰਘ, ਤੀਜੇ ਵਿਚ ਨੋਰਥ ਕੈਰੋਲਾਈਨਾ ਤੋਂ ਬਿਸਮਾਦ ਕੌਰ, ਚੌਥੇ ਵਿਚ ਕੈਲੀਫੋਰਨੀਆ ਤੋਂ ਏਕਨੂਰ ਸਿੰਘ ਅਤੇ ਪੰਜਵੇਂ ਵਿੱਚ ਨਾਰਥ ਕੈਰੋਲਾਈਨਾ ਤੋਂ ਰੂਹਾਨੀ ਕੌਰ ਪਹਿਲੇ ਸਥਾਨ ‘ਤੇ ਰਹੇ। ਜੇਤੂਆਂ ਤੋਂ ਇਲਾਵਾ ਸਾਰੇ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਪੁਰਸਕਾਰ “ਡਿਸਟਿਗਯੂਟਿਸ਼ਡ ਸਪੀਕਰ ਅਵਾਰਡ” ਦਿੱਤਾ ਗਿਆ।ਸਿਆਨਾ ਸੰਸਥਾ ਦੇ ਕਨਵੀਨਰ ਸ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ, ਗੁਰਬਾਣੀ, ਧਰਮ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਭਾਸ਼ਨ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ। ਹਰ ਉਮਰ ਦੇ ਸੇਵਾਦਾਰਾਂ ਦੁਆਰਾ ਤਨ, ਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ। ਉਨ੍ਹਾਂ ਡੈਲਸ ਵਿਖੇ ਇਸ ਸਲਾਨਾ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਬੱਚਿਆਂ, ਸੰਗਤ, ਟੈਕਸਾਸ ਸੂਬੇ ਦੇ ਕਨਵੀਨਰ ਹਰਦੀਪ ਕੌਰ ਮੱਲ੍ਹੀ, ਉਨ੍ਹਾਂ ਦੇ ਨਾਲ ਸਾਰੇ ਵਲੰਟੀਅਰਾਂ ਅਤੇ ਗੁਰਦੁਆਰਾ ਸਾਹਿਬ ਦੀ ਸਮੂੰਹ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਇਹ ਵੀ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਦਾ ਅੰਤਰਰਾਸ਼ਟਰੀ ਸਿਮਪੋਜ਼ੀਅਮ ਕੈਲੀਫੌਰਨੀਆ ਸੂਬੇ ਦੇ ਸ਼ਹਿਰ ਬੇਕਰਸਫੀਲਡ ਵਿਖੇ ਕਰਵਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Sikh Youth Symposium
  • organized
  • USA
  • ਸਿੱਖ ਯੂਥ ਸਿਮਪੋਜ਼ੀਅਮ
  • ਆਯੋਜਿਤ
  • ਅਮਰੀਕਾ

'ਡੋਨਾਲਡ ਟਰੰਪ ਹੀ ਬਣਨਗੇ ਅਗਲੇ ਰਾਸ਼ਟਰਪਤੀ' ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

NEXT STORY

Stories You May Like

  • even organized in shanghai
    ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਸ਼ੰਘਾਈ 'ਚ ਪ੍ਰੋਗਰਾਮ ਆਯੋਜਿਤ
  • jammu  international border  drone  seized
    ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ ਜ਼ਬਤ
  • tragic accident in uttarakhand
    ਉੱਤਰਾਖੰਡ 'ਚ ਦਰਦਨਾਕ ਹਾਦਸਾ: 100 ਮੀਟਰ ਡੂੰਘੀ ਖੱਡ 'ਚ ਡਿੱਗਣ ਨਾਲ ਸਿੱਖ ਸ਼ਰਧਾਲੂ ਦੀ ਮੌਤ
  • honoring bahadur singh
    ਸਿੱਖ ਹੀਰੋ ਐਵਾਰਡ-2026 ਦੌਰਾਨ ਉੱਘੇ ਸਮਾਜ ਸੇਵੀ ਬਹਾਦਰ ਸਿੰਘ ਦਾ ਸਨਮਾਨ
  • chandrakant patel in us
    ਅਮਰੀਕਾ 'ਚ ਚੰਦਰਕਾਂਤ ਪਟੇਲ ਦਾ ਕਬੂਲਨਾਮਾ, ਯੂ ਵੀਜ਼ਾ ਘੁਟਾਲੇ ਦਾ ਦੋਸ਼ ਕੀਤਾ ਸਵੀਕਾਰ
  • sikh man murdered uni student
    ਸਿੱਖ ਨੌਜਵਾਨ 'ਤੇ ਵਿਦਿਆਰਥੀ ਦੇ ਕਤਲ ਦਾ ਦੋਸ਼, ਸ਼ੱਕ ਤੋਂ ਬਚਣ ਲਈ ਵਰਤਿਆ ਨਸਲਵਾਦ ਦਾ 'ਟਰੰਪ ਕਾਰਡ'
  • a large gathering of sikh organizations at takht sri kesgarh sahib
    ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਵਿਸ਼ਾਲ ਇਕੱਤਰਤਾ
  • us launches major attack on iran
    ਈਰਾਨ 'ਤੇ ਅਮਰੀਕਾ ਦਾ ਵੱਡਾ ਹਮਲਾ: ਹੋਰਮੁਜ਼ ਨੇੜੇ ਬਾਰੂਦੀ ਸੁਰੰਗਾਂ ਵਿਛਾ ਰਹੀਆਂ ਕਿਸ਼ਤੀਆਂ ਕੀਤੀਆਂ ਤਬਾਹ
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • jalandhar court complex receives bomb threat panic ensues
    ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ...
  • motorcycle stolen from outside the park
    ਪਾਰਕ 'ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ
  • naked dance of robberies  thefts and hooliganism in mehatpur
    ਮਹਿਤਪੁਰ ਵਿਖੇ ਲੁੱਟਾਂ-ਖੋਹਾਂ, ਚੋਰੀਆਂ ਤੇ ਗੁੰਡਾਗਰਦੀ ਦਾ ਨੰਗਾ ਨਾਚ
Trending
Ek Nazar
ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

chandrakant patel in us

ਅਮਰੀਕਾ 'ਚ ਚੰਦਰਕਾਂਤ ਪਟੇਲ ਦਾ ਕਬੂਲਨਾਮਾ, ਯੂ ਵੀਜ਼ਾ ਘੁਟਾਲੇ ਦਾ ਦੋਸ਼ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • drunk driver struck people
      ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...
    • usa ebola center
      ਇਬੋਲਾ ਇਨਫੈਕਟਿਡ ਲੋਕਾਂ ਨੂੰ ਦੇਸ਼ 'ਚ ਵੜਨ ਨਹੀਂ ਦੇਵੇਗਾ ਅਮਰੀਕਾ ! ਇਸ ਦੇਸ਼ 'ਚ...
    • iran s reopened underground missile sites
      ਜੰਗ ਲਈ ਮੁੜ ਤਿਆਰ ਹੋਇਆ ਈਰਾਨ! ਮਲਬੇ 'ਚੋਂ ਕੱਢ ਲਈਆਂ 1,000 ਘਾਤਕ ਮਿਜ਼ਾਈਲਾਂ
    • trump on iran
      'ਅਖ਼ੀਰ 'ਚ ਸਭ ਠੀਕ ਹੋ ਜਾਵੇਗਾ..!' ਇਰਾਨ 'ਤੇ ਮੁੜ ਹਮਲੇ ਮਗਰੋਂ ਟਰੰਪ ਦਾ...
    • market timings reshuffle
      ਬਾਜ਼ਾਰਾਂ ਦੇ ਸਮੇਂ 'ਚ ਵੱਡਾ ਫੇਰਬਦਲ; ਹੁਣ 8 ਵਜੇ ਹੀ ਬੰਦ ਹੋਣਗੀਆਂ ਦੁਕਾਨਾਂ!...
    • famous singer  wedding
      ਦੁਨੀਆ ਭਰ 'ਚ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਜਾਣੋ ਕੌਣ ਹੈ...
    • japan increased visa fee
      ਜਾਪਾਨ ਨੇ ਵੀਜ਼ਾ ਫੀਸ 'ਚ ਕਰ'ਤਾ 30 ਗੁਣਾ ਵਾਧਾ! ਹੁਣ PR ਲੈਣੀ ਵੀ ਹੋਵੇਗੀ ਮੁਸ਼ਕਲ
    • indian man in usa
      ਭਾਰਤੀ ਨੌਜਵਾਨ ਨੂੰ ਅਮਰੀਕਾ 'ਚ ਹੋਈ 10 ਸਾਲ ਦੀ ਕੈਦ ! ਕੀਤਾ ਇੰਨਾ ਸ਼ਰਮਨਾਕ ਕਾਰਾ...
    • fire at defense company
      ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ
    • indian origin groom in us
      ਅਮਰੀਕਾ : ਹੈਲੀਕਾਪਟਰ ਹਾਦਸੇ 'ਚ ਭਾਰਤੀ ਮੂਲ ਦੇ ਲਾੜੇ ਦੀ ਮੌਤ; ਲਾੜੀ ਜ਼ਖਮੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +