ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਈਰਾਨ 'ਤੇ ਹੋਣ ਵਾਲੇ ਇੱਕ ਵੱਡੇ ਯੋਜਨਾਬੱਧ ਹਮਲੇ ਨੂੰ ਅੰਤਿਮ ਸਮੇਂ 'ਤੇ ਰੱਦ ਕਰ ਦਿੱਤਾ। ਸੀ.ਐਨ.ਐਨ. ਦੀ ਇੱਕ ਰਿਪੋਰਟ ਅਨੁਸਾਰ ਇਸ ਫੈਸਲੇ ਪਿੱਛੇ ਅਮਰੀਕੀ ਫੌਜ ਕੋਲ ਹਥਿਆਰਾਂ ਅਤੇ ਰੱਖਿਆ ਪ੍ਰਣਾਲੀਆਂ ਦੀ ਭਾਰੀ ਕਮੀ ਇੱਕ ਮੁੱਖ ਕਾਰਨ ਦੱਸੀ ਜਾ ਰਹੀ ਹੈ।
ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਅਮਰੀਕੀ ਫੌਜ ਨੇ ਆਪਣੇ 80 ਫੀਸਦੀ THAAD ਇੰਟਰਸੈਪਟਰ ਅਤੇ 50 ਫੀਸਦੀ ਪੈਟ੍ਰਿਅਟ ਇੰਟਰਸੈਪਟਰਾਂ ਦੀ ਵਰਤੋਂ ਪਹਿਲਾਂ ਹੀ ਕਰ ਲਈ ਹੈ। ਜੁਆਇੰਟ ਚੀਫ਼ਸ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਨਿੱਜੀ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਪੈਂਟਾਗਨ ਦਾ ਗੋਲਾ-ਬਾਰੂਦ ਦਾ ਭੰਡਾਰ "ਘੱਟ" ਹੋ ਚੁੱਕਾ ਹੈ। ਉਨ੍ਹਾਂ ਮੁਤਾਬਕ ਜੇਕਰ ਇਹ ਹਮਲਾ ਕੀਤਾ ਜਾਂਦਾ, ਤਾਂ ਅਮਰੀਕੀ ਸੈਂਟਰਲ ਕਮਾਂਡ ਕੋਲ ਮੌਜੂਦ ਰੱਖਿਆ ਮਿਜ਼ਾਈਲਾਂ ਦਾ ਭੰਡਾਰ ਸਿਫ਼ਰ ਹੋ ਜਾਣਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ
ਰਿਪੋਰਟ ਅਨੁਸਾਰ ਟਰੰਪ ਨੇ ਇਹ ਫੈਸਲਾ ਖਾੜੀ ਦੇ ਸਹਿਯੋਗੀ ਦੇਸ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਹੈ। ਇਹਨਾਂ ਦੇਸ਼ਾਂ ਨੇ ਚਿੰਤਾ ਜਤਾਈ ਸੀ ਕਿ ਜੇਕਰ ਅਮਰੀਕਾ ਹਮਲਾ ਕਰਦਾ ਹੈ, ਤਾਂ ਈਰਾਨ ਉਨ੍ਹਾਂ ਦੇ ਊਰਜਾ ਢਾਂਚੇ 'ਤੇ ਜਵਾਬੀ ਹਮਲੇ ਕਰ ਸਕਦਾ ਹੈ। ਸਹਿਯੋਗੀ ਦੇਸ਼ਾਂ ਨੂੰ ਡਰ ਹੈ ਕਿ ਹਥਿਆਰਾਂ ਦੀ ਕਮੀ ਕਾਰਨ ਅਮਰੀਕਾ ਹੁਣ ਉਨ੍ਹਾਂ ਦੀ ਸੁਰੱਖਿਆ ਨਹੀਂ ਕਰ ਪਾਏਗਾ। ਫੌਜੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਰੱਖਿਆਤਮਕ ਮਿਜ਼ਾਈਲਾਂ ਦੀ ਕਮੀ ਕਾਰਨ ਰਵਾਇਤੀ ਹਮਲੇ ਅਮਰੀਕਾ ਲਈ ਘਾਤਕ ਸਾਬਤ ਹੋ ਸਕਦੇ ਹਨ, ਕਿਉਂਕਿ ਜੇਕਰ ਈਰਾਨ ਵੱਡੀ ਗਿਣਤੀ ਵਿੱਚ ਆਤਮਘਾਤੀ ਡਰੋਨਾਂ ਨਾਲ ਹਮਲਾ ਕਰਦਾ ਹੈ, ਤਾਂ ਅਮਰੀਕਾ ਲਈ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੋਵੇਗਾ। ਇਸ ਤੋਂ ਇਲਾਵਾ ਅਮਰੀਕਾ ਪਹਿਲਾਂ ਹੀ ਜੰਗ ਦੌਰਾਨਆਪਣੀਆਂ ਜ਼ਿਆਦਾਤਰ ATACMS ਅਤੇ ਪ੍ਰੀਸੀਜ਼ਨ ਸਟ੍ਰਾਈਕ ਮਿਜ਼ਾਈਲਾਂ ਦੀ ਵਰਤੋਂ ਕਰ ਚੁੱਕਾ ਹੈ ਅਤੇ ਦੁਨੀਆ ਭਰ ਦੀਆਂ 50 ਫੀਸਦੀ ਟੋਮਾਹਾਕ ਮਿਜ਼ਾਈਲਾਂ ਦੀ ਸਪਲਾਈ ਵੀ ਖ਼ਤਮ ਹੋ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਖਿੱਚੋਤਾਣ ਜੰਗ ਨੂੰ ਕਦੇ ਖ਼ਤਮ ਨਹੀਂ ਕਰੇਗੀ, ਸਗੋਂ ਇਸ ਨਾਲ ਖੇਤਰ ਵਿੱਚ ਅਸਥਿਰਤਾ ਹੋਰ ਵਧੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ ਧੂੰਆਂ
NEXT STORY