ਵੈਲਿੰਗਟਨ (ਯੂਐਨਆਈ): ਨਿਊਜ਼ੀਲੈਂਡ ਵਿੱਚ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਡੈਲਟਾ ਵੇਰੀਐਂਟ ਦੇ 205 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿੱਚ ਡੈਲਟਾ ਵੇਰੀਐਂਟ ਦੇ ਸੰਕਰਮਣ ਦੀ ਕੁੱਲ ਗਿਣਤੀ 7,054 ਹੋ ਗਈ ਹੈ।ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਨਵੇਂ ਸੰਕਰਮਣ ਦੇ 175 ਮਾਮਲੇ ਸਾਹਮਣੇ ਆਏ। ਇਸ ਦੇ ਇਲਾਵਾ 20 ਵਾਈਕਾਟੋ ਤੋਂ, ਪੰਜ ਬੇਅ ਆਫ ਪਲੈਂਟੀ ਖੇਤਰ ਤੋਂ, ਚਾਰ ਨੌਰਥਲੈਂਡ ਤੋਂ ਅਤੇ ਇੱਕ ਕੇਸ ਲੇਕਸ ਜ਼ਿਲ੍ਹਾ ਸਿਹਤ ਬੋਰਡ ਖੇਤਰ ਤੋਂ ਹੈ।
ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੇਸ਼ ਵਿੱਚ ਇੱਕ ਮਰੀਜ਼ ਦੀ ਕੋਰੋਨਾ ਲਾਗ ਕਾਰਨ ਮੌਤ ਹੋ ਗਈ ਹੈ ਅਤੇ ਕੁੱਲ 85 ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਛੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਕੁੱਲ ਗਿਣਤੀ 9,811 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਪਹਿਲੀ ਡੋਜ਼ ਲੈਣ ਵਾਲੇ ਲੋਕਾਂ ਦੀ ਗਿਣਤੀ 91 ਫੀਸਦੀ ਹੈ, ਜਦੋਂ ਕਿ ਦੋਵੇਂ ਡੋਜ਼ ਲੈਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 83 ਫੀਸਦੀ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਖੁਸ਼ਖ਼ਬਰੀ: ਆਸਟ੍ਰੇਲੀਆ ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ, ਵਰਕਰਾਂ ਲਈ ਖੋਲ੍ਹੇਗਾ ਸਰਹਦਾਂ
ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲਿਆਂ ਲਈ 'ਮਾਈ ਵੈਕਸੀਨ ਪਾਸ' ਦੀ ਸ਼ੁਰੂਆਤ ਕੀਤੀ ।'ਮਾਈ ਵੈਕਸੀਨ ਪਾਸ' ਸਿਰਫ਼ ਉਸ ਵਿਅਕਤੀ ਨੂੰ ਜਾਰੀ ਕੀਤਾ ਜਾਵੇਗਾ, ਜਿਸ ਨੂੰ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਸਿਹਤ ਮੰਤਰਾਲੇ ਮੁਤਾਬਕ, ਸੋਮਵਾਰ ਸਵੇਰ ਤੱਕ ਨਿਊਜ਼ੀਲੈਂਡ ਵਿੱਚ 13 ਲੱਖ ਲੋਕਾਂ ਨੂੰ "ਮਾਈ ਵੈਕਸੀਨ ਪਾਸ" ਦਿੱਤਾ ਗਿਆ ਸੀ।
ਪਾਕਿ ਦੇ ਸਾਬਕਾ PM ਅੱਬਾਸੀ ਨੇ ਇਮਰਾਨ ਖਾਨ ਤੋਂ ਮੰਗਿਆ ਅਸਤੀਫ਼ਾ, ਕਿਹਾ–ਲੋਕਾਂ ਦੇ ਦਰਦ ਤੋਂ ਬੇਖ਼ਬਰ ਹੈ ਸਰਕਾਰ
NEXT STORY