ਕੋਲਕਾਤਾ/ਰਿਆਦ— ਨੌਕਰੀ ਦੇ ਨਾਂ 'ਤੇ ਸਾਊਦੀ ਅਰਬ ਦੇ ਜੇਦਾ ਗਏ 21 ਭਾਰਤੀਆਂ ਨੂੰ ਉਥੇ ਬੰਦਕ ਬਣਾ ਲਿਆ ਗਿਆ ਹੈ। ਇਨ੍ਹਾਂ 'ਚੋਂ 20 ਲੋਕ ਪੱਛਮੀ ਬੰਗਾਲ ਦੇ ਹਨ ਤੇ ਇਕ ਵਿਅਕਤੀ ਮੁੰਬਈ ਦਾ ਹੈ। ਸਾਰੇ ਪੇਸ਼ੇ ਤੋਂ ਸੋਨੇ ਦੇ ਕਾਰੀਗਰ ਹਨ। ਆਪਣੇ ਪਰਿਵਾਰ ਦੇ ਲਈ ਹੋਰ ਪੈਸੇ ਕਮਾਉਣ ਦੀ ਉਮੀਦ ਲੈ ਕੇ ਇਕ ਏਜੰਟ ਦੇ ਰਾਹੀਂ ਉਹ ਜੇਦਾ ਗਏ ਸਨ। ਇਨ੍ਹਾਂ 21 ਭਾਰਤੀਆਂ ਨੂੰ ਗੋਲਡ ਮਾਰਕੀਟ 'ਚ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ, ਪਰ ਬਦਕਿਸਮਤੀ ਨਾਲ ਉਹ ਸਾਰੇ ਸਮਝ ਨਹੀਂ ਸਕੇ ਕਿ ਉਨ੍ਹਾਂ ਨੂੰ ਤਸਕਰੀ ਕਰਕੇ ਦੂਜੇ ਦੇਸ਼ ਲਿਜਾਇਆ ਗਿਆ ਹੈ। ਉਨ੍ਹਾਂ ਤੋਂ ਵੀਜ਼ਾ ਤੇ ਪਾਸਪੋਰਟ ਵੀ ਖੋਹ ਲਿਆ ਗਿਆ ਹੈ।
ਨਵ ਭਾਰਤ ਦੀ ਰਿਪੋਰਟ ਮੁਤਾਬਕ ਬੰਦਕ ਸਾਰੇ ਲੋਕ ਗੋਲਡ ਮਾਰਕੀਟ ਦੇ ਕਾਰੀਗਰ ਸਨ। ਨੈਸ਼ਨਲ ਐਂਟੀ ਟ੍ਰੈਫਿਕਿੰਗ ਕਮੇਟੀ ਦੇ ਚੇਅਰਮੈਨ ਸ਼ੇਖ ਜਿੰਨਾਰ ਅਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਂਤਨੂ ਪਾਲ ਦੇ ਪਰਿਵਾਰ ਵਲੋਂ ਕਾਲ ਆਈ। ਉਨ੍ਹਾਂ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੋ ਸਾਲ ਪਹਿਲਾਂ ਇਕ ਏਜੰਟ ਦੀ ਮਦਦ ਨਾਲ ਸ਼ਾਂਤਨੂ ਜੇਦਾ ਦੇ ਮੁਸ਼ਾਲੀ ਫੈਕਟਰੀ 'ਚ ਕੰਮ ਕਰਨ ਲਈ ਗਿਆ ਹੈ। ਉਹ ਟੂਰਿਸਟ ਵੀਜ਼ਾ ਦੇ ਤਹਿਤ ਗਏ ਸਨ। ਵੀਜ਼ਾ ਪਹਿਲਾਂ ਤੋਂ ਹੀ ਐਕਸਪਾਇਰ ਹੋ ਚੁੱਕਿਆ ਹੈ ਤੇ ਲੰਬੇ ਸਮੇਂ ਤੋਂ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਨਹੀਂ ਕੀਤੀ ਹੈ।
ਸਹੀ ਸਲਾਮਤ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ
ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਦਾ ਪਾਸਪੋਰਟ ਤੇ ਵੀਜ਼ਾ ਜੇਦਾ 'ਚ ਲੈਂਡ ਹੁੰਦਿਆਂ ਹੀ ਉਨ੍ਹਾਂ ਤੋਂ ਖੋਹ ਲਿਆ ਗਿਆ ਸੀ। ਪਰਿਵਾਰ ਨੇ ਜੇਦਾ 'ਚ ਭਾਰਤੀ ਦੂਤਘਰ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਸ਼ਾਂਤਨੂ ਦੇ ਪਰਿਵਾਰ ਨੇ ਅਲੀ ਨੂੰ ਦੱਸਿਆ ਕਿ 21 ਲੋਕਾਂ ਨੂੰ ਉਥੇ ਝੂਠੀ ਨੌਕਰੀ ਦਾ ਸੁਪਨਾ ਦਿਖਾ ਕੇ ਲਿਜਾਇਆ ਗਿਆ ਹੈ।
ਪਾਕਿ, ਚੀਨ ਸਮੇਤ ਇਸ ਦੇਸ਼ ਨੇ ਠੁਕਰਾਇਆ ਭਾਰਤ ਸਰਕਾਰ ਦਾ ਸੱਦਾ
NEXT STORY