ਕਾਬੁਲ (ਏ.ਪੀ.)- ਅਫਗਾਨਿਸਤਾਨ ਦੇ ਉੱਤਰੀ ਅਤੇ ਪੱਛਮੀ ਖੇਤਰ ਦੇ ਵੱਖ-ਵੱਖ ਸੂਬਿਆਂ ਵਿਚ ਤਾਲੀਬਾਨ ਦੇ ਹਮਲਿਆਂ 'ਚ 21 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਬਾਦਗੀਸ ਸੂਬੇ ਦੇ ਗਵਰਨਰ ਦੇ ਬੁਲਾਰੇ ਜਮਸ਼ੇਦ ਸ਼ਾਹਬੀ ਨੇ ਦੱਸਿਆ ਕਿ ਬੁੱਧਵਾਰ ਨੂੰ ਬਾਗੀਆਂ ਨੇ ਚੌਕੀਆਂ 'ਤੇ ਹਮਲਾ ਕੀਤਾ, ਜਿਸ ਵਿਚ 6 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ।
ਉੱਤਰੀ ਬਗਲਾਨ ਸੂਬੇ ਵਿਚ ਕੌਂਸਲ ਦੇ ਮੈਂਬਰ ਸਮਸ ਉਲ ਹਕ ਨੇ ਦੱਸਿਆ ਕਿ ਬੁੱਧਵਾਰ ਨੂੰ ਹੀ ਸਥਾਨਕ ਪੁਲਸ ਫੋਰਸ ਦੇ 7 ਮੈਂਬਰ ਮਾਰੇ ਗਏ। ਉੱਤਰੀ ਤਖਾਰ ਸੂਬੇ ਵਿਚ ਕੌਂਸਲ ਦੇ ਮੈਂਬਰ ਰੂਹੋਲਾਹ ਰਾਊਫੀ ਨੇ ਕਿਹਾ ਕਿ 8 ਪੁਲਸ ਮੁਲਾਜ਼ਮਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ਹਮਲਿਆਂ ਵਿਚ 23 ਸੁਰੱਖਿਆ ਮੁਲਾਜ਼ਮ ਜ਼ਖਮੀ ਵੀ ਹੋਏ ਹਨ। ਤਾਲੀਬਾਨ ਨੇ ਇਨ੍ਹਾਂ ਸਾਰੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
ਮਹਿਲਾ ਨੇ ਕੀਤੀ ਚੋਰੀ ਤੇ ਸ਼ਰਮਨਾਕ ਹਰਕਤ, ਦੁਕਾਨਦਾਰ ਨੇ ਇੰਝ ਸਿਖਾਇਆ ਸਬਕ
NEXT STORY