ਯਾਂਗੂਨ (ਯੂਐਨਆਈ): ਮਿਆਂਮਾਰ ਦੇ ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਲੱਕੜ ਦੀ ਕਥਿਤ ਤਸਕਰੀ ਦੇ ਦੋਸ਼ ਵਿੱਚ 23 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੌਜ ਦੀ ਮਲਕੀਅਤ ਵਾਲੀ ਮਾਇਵਾਡੀ ਡੇਲੀ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਕੀਤੀ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ 5 ਤੋਂ 11 ਫਰਵਰੀ ਤੱਕ ਅਧਿਕਾਰੀਆਂ ਨੇ ਸ਼ੱਕੀਆਂ ਨੂੰ ਫੜਿਆ ਅਤੇ 143.62 ਟਨ ਲੱਕੜ ਅਤੇ 14 ਵਾਹਨ ਅਤੇ ਮਸ਼ੀਨਾਂ ਜ਼ਬਤ ਕੀਤੀਆਂ।
ੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਅਕਤੀ ਨੂੰ 51 ਮਹੀਨੇ ਦੀ ਜੇਲ੍ਹ, ਬਜ਼ੁਰਗ ਔਰਤ ਨਾਲ ਕੀਤੀ ਸੀ ਧੋਖਾਧੜੀ
ਇਸ ਵਿਚ ਕਿਹਾ ਗਿਆ ਹੈ ਕਿ ਜ਼ਬਤ ਕੀਤੀ ਗਈ ਲੱਕੜ ਵਿਚ 35.07 ਟਨ ਤੋਂ ਵੱਧ ਟੀਕ, 6.88 ਟਨ ਸਖ਼ਤ ਲੱਕੜ ਅਤੇ 101.66 ਟਨ ਤੋਂ ਵੱਧ ਹੋਰ ਕਿਸਮਾਂ ਦੀ ਲੱਕੜ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ ਕਿ ਦੇਸ਼ ਦੇ ਕੁਦਰਤੀ ਸਰੋਤ ਅਤੇ ਵਾਤਾਵਰਣ ਸੰਭਾਲ ਮੰਤਰਾਲੇ ਦੇ ਅਧੀਨ ਜੰਗਲਾਤ ਵਿਭਾਗ ਇੱਕ ਕਮਿਊਨਿਟੀ ਨਿਗਰਾਨੀ ਅਤੇ ਰਿਪੋਰਟਿੰਗ ਪ੍ਰਣਾਲੀ ਨੂੰ ਲਾਗੂ ਕਰਨ ਸਮੇਤ ਵੱਖ-ਵੱਖ ਤਰੀਕਿਆਂ ਰਾਹੀਂ ਜੰਗਲਾਤ ਉਤਪਾਦਾਂ ਦੀ ਗੈਰ-ਕਾਨੂੰਨੀ ਲੌਗਿੰਗ ਅਤੇ ਵਪਾਰ 'ਤੇ ਕਾਰਵਾਈ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੋਅ ਬਾਈਡੇਨ ਦੀ ਸਿਹਤ ਸਬੰਧੀ ਸਵਾਲ 'ਤੇ ਵਲਾਦੀਮੀਰ ਪੁਤਿਨ ਦਾ ਜਵਾਬ- ਮੈਂ ਡਾਕਟਰ ਨਹੀਂ ਹਾਂ
NEXT STORY