ਇਸਲਾਮਾਬਾਦ (ਵਾਰਤਾ): ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਆਏ ਹੜ੍ਹ ਵਿੱਚ ਘੱਟੋ-ਘੱਟ 24 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 115 ਜ਼ਖ਼ਮੀ ਹੋ ਗਏ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਰਾਤ ਨੂੰ ਜਾਰੀ ਐੱਨ.ਡੀ.ਐੱਮ.ਏ. ਦੀ ਰਿਪੋਰਟ ਮੁਤਾਬਕ ਦੇਸ਼ ਦਾ ਦੱਖਣੀ ਸਿੰਧ ਸੂਬਾ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਇਸ ਦੌਰਾਨ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ’ਚ ਬੇਰੋਜ਼ਗਾਰੀ ਦੀ ਸਮੱਸਿਆ ਹੋਈ ਵਿਕਰਾਲ, 1 ਕਰੋੜ ਤੋਂ ਵੱਧ ਨਵੇਂ ਆਈ.ਟੀ. ਗ੍ਰੈਜੂਏਟ ਨੌਕਰੀਆਂ ਦੀ ਤਲਾਸ਼ ’ਚ
ਇਸ ਤੋਂ ਬਾਅਦ ਉੱਤਰ-ਪੱਛਮੀ ਖੈਬਰ ਪਖਤੂਨਖਵਾ ਵਿੱਚ ਤਿੰਨ ਮੌਤਾਂ, ਪੂਰਬੀ ਪੰਜਾਬ ਸੂਬੇ ਵਿੱਚ ਇੱਕ ਮੌਤ ਅਤੇ 107 ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਅਤੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਸੂਚਨਾ ਹੈ। ਐੱਨ.ਡੀ.ਐੱਮ.ਏ. ਦੇ ਤਾਜ਼ਾ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ ਇਸ ਸੀਜ਼ਨ ਵਿੱਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1,314 ਦੇ ਕਰੀਬ ਹੋ ਗਈ ਹੈ ਅਤੇ 12,703 ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ 1,682,726 ਘਰ ਤਬਾਹ ਹੋ ਗਏ ਹਨ। ਜਦੋਂ ਕਿ ਦੇਸ਼ ਭਰ ਵਿੱਚ 750,405 ਪਸ਼ੂ ਮੀਂਹ ਵਿੱਚ ਮਾਰੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੰਮੂ-ਕਸ਼ਮੀਰ : ਗ੍ਰਿਫਤਾਰ ਪਾਕਿਸਤਾਨੀ ਅੱਤਵਾਦੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY