ਨਵੀਂ ਦਿੱਲੀ (ਭਾਸ਼ਾ) - ਹੁਣ ਤੁਸੀਂ ਇੰਡੀਆ ਪੋਸਟ ਰਾਹੀਂ ਆਪਣੇ ਜ਼ਰੂਰੀ ਦਸਤਾਵੇਜ਼ ਜਾਂ ਪਾਰਸਲ 24 ਘੰਟਿਆਂ ਦੇ ਅੰਦਰ ਭੇਜ ਸਕੋਗੇ। ਭਾਰਤੀ ਡਾਕ ਵਿਭਾਗ ਨੇ ਅੱਜ (17 ਮਾਰਚ ਨੂੰ) 3 ਨਵੀਆਂ ਪ੍ਰੀਮੀਅਮ ਸੇਵਾਵਾਂ ਲਾਂਚ ਕੀਤੀਆਂ ਹਨ। ਇਸ ਸਰਵਿਸ ’ਚ ਡਾਕ ਵਿਭਾਗ ਵੱਲੋਂ ਤੁਹਾਨੂੰ ਲਿਖਤੀ ਗਾਰੰਟੀ ਮਿਲੇਗੀ। ਖਾਸ ਗੱਲ ਇਹ ਹੈ ਕਿ ਜੇਕਰ ਤੈਅ ਸਮੇਂ ’ਚ ਡਲਿਵਰੀ ਨਾ ਹੋਈ ਤਾਂ ‘ਮਨੀ-ਬੈਕ ਗਾਰੰਟੀ’ ਹੇਠ ਤੁਹਾਨੂੰ ਪੂਰੇ ਪੈਸੇ ਵਾਪਸ ਮਿਲਣਗੇ। ਨਵੀਂਆਂ ਸੇਵਾਵਾਂ ਦੀ ਆਰੰਭਤਾ ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਅਤੇ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਨੇ ਨਵੀਂ ਦਿੱਲੀ ’ਚ ਕੀਤੀ।
ਇਹ ਵੀ ਪੜ੍ਹੋ - ਮੁਰਗੀ ਨੇ ਕਦੋਂ ਦਿੱਤਾ ਆਂਡਾ? ਨਾ ਦੱਸਣ 'ਤੇ ਦੁਕਾਨਦਾਰ 'ਤੇ ਹੋਵੇਗਾ ਪਰਚਾ
ਦਿੱਲੀ-ਮੁੰਬਈ ਸਮੇਤ 6 ਸ਼ਹਿਰਾਂ ’ਚ ਪਹਿਲੇ ਫੇਜ਼ ਦੀ ਸ਼ੁਰੂਆਤ
ਇਹ ਪਹਿਲ ਇੰਡੀਆ ਪੋਸਟ ਨੂੰ ਐਕਸਪ੍ਰੈੱਸ ਡਲਿਵਰੀ ਸੈਗਮੈਂਟ ’ਚ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਅਹਿਮ ਮੰਨੀ ਜਾ ਰਹੀ ਹੈ। ਡਾਕ ਵਿਭਾਗ ਨੇ ਇਨ੍ਹਾਂ ਸੇਵਾਵਾਂ ਨੂੰ ਫਿਲਹਾਲ ਦੇਸ਼ ਦੇ 6 ਮੁੱਖ ਮੈਟਰੋ ਸ਼ਹਿਰਾਂ ’ਚ ਸ਼ੁਰੂ ਕੀਤਾ ਹੈ। ਇਨ੍ਹਾਂ ’ਚ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ’ਚ ਡਲਿਵਰੀ ਦੀ ਟਾਈਮਲਾਈਨ ਨੂੰ ਪੂਰਾ ਕਰਨ ਲਈ ਵਿਭਾਗ ਨੇ ਵੱਖਰੇ ਤੌਰ ’ਤੇ ਪ੍ਰੋਸੈਸਿੰਗ ਯੂਨਿਟਸ ਬਣਾਏ ਹਨ ਅਤੇ ਪਾਰਸਲ ਭੇਜਣ ਲਈ ਹਵਾਈ ਜਹਾਜ਼ ਦੀ ਵਰਤੋਂ ਹੋਵੇਗੀ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਰੂਖਾਬਾਦ: ਸਾਬਕਾ ਵਿਧਾਇਕ ਵਿਜੇ ਸਿੰਘ ਦੇ ਘਰ ਜ਼ਬਰਦਸਤ ਧਮਾਕਾ, ਦੋ ਪੁੱਤਰਾਂ ਸਮੇਤ 6 ਜ਼ਖ਼ਮੀ
NEXT STORY