ਵਾਸ਼ਿੰਗਟਨ (ਵਾਰਤਾ) ਅਮਰੀਕੀ ਜਲ ਸੈਨਾ ਨੇ ਪੇਂਟਾਗਨ ਦੇ ਵੈਕਸੀਨ ਜਨਾਦੇਸ਼ ਮੁਤਾਬਕ ਕੋਰੋਨਾ ਵਾਇਰਸ ਰੋਧੀ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ 'ਤੇ 240 ਕਰਮੀਆਂ ਨੂੰ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਹੈ। ਜਲ ਸੈਨਾ ਨੇ ਬੁੱਧਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹਨਾਂ ਵਿਚੋਂ ਜ਼ਿਆਦਾਤਰ 217 ਕਰਮੀ ਸਰਗਰਮ ਰੂਪ ਵਿੱਚ ਕੰਮ ਕਰ ਰਹੇ ਸਨ ਅਤੇ ਇੱਕ ਅਮਰੀਕੀ ਨੇਵੀ ਦਾ ਰਿਜ਼ਰਵ ਮੈਂਬਰ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੁਵੈਤ ਦਾ ਪ੍ਰਵਾਸੀਆਂ ਨੂੰ ਝਟਕਾ, ਇਸ ਫ਼ੈਸਲੇ ਨਾਲ ਵੱਡੀ ਗਿਣਤੀ 'ਚ ਪ੍ਰਭਾਵਿਤ ਹੋਣਗੇ ਭਾਰਤੀ
ਸੀ.ਐੱਨ.ਐੱਨ. ਮੁਤਾਬਕ 240 ਵਿੱਚੋਂ 22 ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਪਰ ਇਹ ਹਾਲੇ ਵੀ ਆਪਣੀ ਸਰਗਰਮ ਸੇਵਾ ਦੇ ਪਹਿਲੇ 180 ਦਿਨ ਦੀ ਸਿਖਲਾਈ ਜਾਰੀ ਰੱਖ ਰਹੇ ਹਨ। ਨੇਵੀ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ 8,000 ਤੋਂ ਵੱਧ ਕਰਮੀਆਂ ਨੇ ਹਾਲੇ ਤੱਕ ਟੀਕਾ ਨਹੀਂ ਲਗਵਾਇਆ ਹੈ। ਨੇਵੀ ਵੱਲੋਂ ਪਹਿਲਾਂ ਹੀ ਨਵੰਬਰ, 2021 ਤੱਕ ਪੂਰੀ ਤਰ੍ਹਾਂ ਟੀਕਾਕਰਨ ਕਰਾਉਣ ਦੀ ਸਮੇਂ ਸੀਮਾ ਦਿੱਤੀ ਜਾ ਚੁੱਕੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਸਟਿਨ ਟਰੂਡੋ ਵੱਲੋਂ ਟਰੱਕ ਡਰਾਈਵਰਾਂ ਦੀ ਆਲੋਚਨਾ, ਕਿਹਾ- 'ਚੱਕਾਜਾਮ' ਬਰਦਾਸ਼ਤ ਨਹੀਂ ਕੀਤਾ ਜਾਵੇਗਾ
NEXT STORY