ਗਾਜ਼ਾ— ਇਜ਼ਰਾਇਲ ਅਤੇ ਫਲਸਤੀਨ ਵਿਚਕਾਰ ਜਾਰੀ ਸੰਘਰਸ਼ ਵਿਚਕਾਰ ਇਜ਼ਰਾਇਲ ਨੇ ਗਾਜ਼ਾ ਸਰਹੱਦ 'ਤੇ ਹਵਾਈ ਹਮਲੇ ਕੀਤੇ ਹਨ, ਜਿਸ 'ਚ 4 ਫਲਸਤੀਨੀਆਂ ਅਤੇ ਇਕ ਇਜ਼ਰਾਇਲੀ ਦੀ ਮੌਤ ਹੋ ਗਈ। ਫਲਸਤੀਨੀ ਸਿਹਤ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਮਰਨ ਵਾਲਿਆਂ 'ਚੋਂ ਇਕ ਦੀ ਪਛਾਣ 25 ਸਾਲਾ ਨੌਜਵਾਨ ਦੇ ਰੂਪ 'ਚ ਕੀਤੀ ਹੈ। ਸ਼ਨੀਵਾਰ ਨੂੰ ਦਿਨ ਸਮੇਂ ਹੋਏ ਹਵਾਈ ਹਮਲਿਆਂ 'ਚ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਸਾਲਾ ਬੱਚੇ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਹੈ। ਅਧਿਕਾਰੀਆਂ ਮੁਤਾਬਕ ਗਾਜ਼ਾ ਸਰਹੱਦ ਤੋਂ ਇਜ਼ਰਾਇਲ ਵੱਲ 250 ਤੋਂ ਵਧੇਰੇ ਰਾਕੇਟ ਦਾਗੇ ਗਏ ਹਨ।
ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਸੰਘਰਸ਼ ਉਸ ਸਮੇਂ ਤੇਜ਼ ਹੋਇਆ ਜਦ ਇਜ਼ਰਾਇਲ ਨੇ ਕਿਹਾ ਸੀ ਕਿ ਗਾਜ਼ਾ ਸਰਹੱਦ ਵਲੋਂ ਇਜ਼ਰਾਇਲ 'ਚ ਕਈ ਰਾਕੇਟ ਦਾਗੇ ਗਏ। ਇਜ਼ਰਾਇਲ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਦਰਜਨਾਂ ਰਾਕੇਟਾਂ ਨੂੰ ਹਵਾ ਵਿਚ ਹੀ ਸੁੱਟ ਲਿਆ। ਜਵਾਬੀ ਕਾਰਵਾਈ ਦੌਰਾਨ ਗਾਜ਼ਾ ਵਿਖੇ 2 ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਜ਼ਰਾਇਲ ਦੀ ਸੁਰੱਖਿਆ ਫੌਜ ਨੇ ਹਮਾਸ ਅਤੇ ਹੋਰ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ। ਇਜ਼ਰਾਇਲ ਦੀ ਫੌਜ ਨੇ ਗਾਜ਼ਾ ਸਰਹੱਦ 'ਤੇ ਬਣੇ ਹੋਏ ਫਲਸਤੀਨੀ ਫੌਜੀ ਖੁਫੀਆ ਅਤੇ ਸੁਰੱਖਿਆ ਦਫਤਰਾਂ 'ਤੇ ਵੀ ਹਮਲਾ ਕੀਤਾ।
ਥਾਈਲੈਂਡ ਦੇ ਰਾਜਾ ਦਾ ਹੋਇਆ ਸ਼ਾਹੀ ਰਾਜਤਿਲਕ
NEXT STORY