ਬਿਜ਼ਨੈੱਸ ਡੈਸਕ : ਆਈਫੋਨ ਬਣਾਉਣ ਵਾਲੀ ਅਮਰੀਕਾ ਦੀ ਪ੍ਰਮੁੱਖ ਤਕਨੀਕੀ ਕੰਪਨੀ ਐਪਲ ਭਾਰਤ 'ਚ ਵੱਡੇ ਪੱਧਰ 'ਤੇ ਕਾਰੋਬਾਰ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਆਪਣੇ ਵਿਕਰੇਤਾਵਾਂ ਰਾਹੀਂ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਦੀ ਹੈ। ਸਰਕਾਰ ਨਾਲ ਜੁੜੇ ਸੂਤਰਾਂ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ
ਵਰਤਮਾਨ ਵਿੱਚ ਐਪਲ ਦੇ ਵਿਕਰੇਤਾ ਅਤੇ ਸਪਲਾਇਰ ਭਾਰਤ ਵਿੱਚ 1.5 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ। ਐਪਲ ਲਈ ਦੋ ਪਲਾਂਟ ਚਲਾਉਣ ਵਾਲੀ ਟਾਟਾ ਇਲੈਕਟ੍ਰੋਨਿਕਸ ਸਭ ਤੋਂ ਵੱਧ ਰੁਜ਼ਗਾਰ ਪੈਦਾ ਕਰਦੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਐਪਲ ਭਾਰਤ ਵਿੱਚ ਭਰਤੀਆਂ ਵਿੱਚ ਤੇਜ਼ੀ ਲਿਆ ਰਹੀ ਹੈ। ਇੱਕ ਪੁਰਾਣੇ ਅੰਦਾਜ਼ੇ ਮੁਤਾਬਕ ਕੰਪਨੀ ਅਗਲੇ ਤਿੰਨ ਸਾਲਾਂ ਵਿੱਚ ਆਪਣੇ ਵਿਕਰੇਤਾਵਾਂ ਅਤੇ ਕੰਪੋਨੈਂਟ ਸਪਲਾਇਰਾਂ ਰਾਹੀਂ ਪੰਜ ਲੱਖ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਕਾਰਨ 133 ਟਰੇਨਾਂ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ
ਇਸ ਸਬੰਧ 'ਚ ਐਪਲ ਨੇ ਕੋਈ ਬਿਆਨ ਨਹੀਂ ਦਿੱਤਾ। ਐਪਲ ਦੀ ਅਗਲੇ 4-5 ਸਾਲਾਂ ਵਿੱਚ ਭਾਰਤ ਵਿੱਚ ਉਤਪਾਦਨ ਨੂੰ ਪੰਜ ਗੁਣਾ ਤੋਂ ਵੱਧ ਵਧਾ ਕੇ 40 ਅਰਬ ਡਾਲਰ (ਕਰੀਬ 3.32 ਲੱਖ ਕਰੋੜ ਰੁਪਏ) ਕਰਨ ਦੀ ਯੋਜਨਾ ਹੈ। ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਰਿਸਰਚ ਦੇ ਅਨੁਸਾਰ, 2023 ਵਿੱਚ ਐਪਲ ਆਮਦਨ ਦੇ ਮਾਮਲੇ ਵਿੱਚ ਭਾਰਤੀ ਬਾਜ਼ਾਰ ਵਿੱਚ ਮੋਹਰੀ ਰਿਹਾ, ਜਦੋਂ ਕਿ ਵਾਲੀਅਮ ਦੇ ਲਿਹਾਜ਼ ਨਾਲ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੇ ਬਾਜ਼ੀ ਮਾਰੀ। ਫਰਮ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਐਪਲ ਭਾਰਤ ਵਿੱਚ ਆਈਫੋਨ ਦੀਆਂ 1 ਕਰੋੜ ਤੋਂ ਵੱਧ ਯੂਨਿਟਾਂ ਦਾ ਨਿਰਮਾਣ ਕਰ ਚੁੱਕੀ ਹੈ।
ਇਹ ਵੀ ਪੜ੍ਹੋ - ਮੁਸ਼ਕਲਾਂ ਦੇ ਘੇਰੇ 'ਚ Nestle! ਬੇਬੀ ਫੂਡ 'ਚ ਖੰਡ ਮਿਲਾਉਣ ਦੀ FSSAI ਕਰੇਗਾ ਜਾਂਚ, ਸ਼ੇਅਰਾਂ 'ਚ ਆਈ ਗਿਰਾਵਟ
2023 ਵਿੱਚ ਪਹਿਲੀ ਵਾਰ ਆਮਦਨ ਦੇ ਮਾਮਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿੱਤੀ ਸਾਲ 2023-24 ਵਿੱਚ ਭਾਰਤ ਤੋਂ ਐਪਲ ਦੇ ਆਈਫੋਨ ਦਾ ਨਿਰਯਾਤ 12.1 ਅਰਬ ਡਾਲਰ ਰਿਹਾ, ਜੋ 2022-23 ਵਿੱਚ 6.27 ਅਰਬ ਡਾਲਰ ਸੀ। ਇਸ ਤਰ੍ਹਾਂ ਭਾਰਤ ਤੋਂ ਕੰਪਨੀ ਦੀ ਬਰਾਮਦ ਲਗਭਗ 100 ਫ਼ੀਸਦੀ ਦੀ ਤੇਜ਼ੀ ਆਈ। ਹਾਲ ਹੀ 'ਚ ਖ਼ਬਰ ਆਈ ਸੀ ਕਿ ਐਪਲ ਲਈ ਕੰਟਰੈਕਟ 'ਤੇ ਆਈਫੋਨ ਬਣਾਉਣ ਵਾਲੀ ਤਾਈਵਾਨ ਦੀ ਇਕ ਹੋਰ ਕੰਪਨੀ ਟਾਟਾ ਗਰੁੱਪ ਕੋਲ ਆਉਣ ਵਾਲੀ ਹੈ। ਸੂਤਰਾਂ ਮੁਤਾਬਕ ਟਾਟਾ ਗਰੁੱਪ ਤਾਈਵਾਨੀ ਕੰਪਨੀ ਪੇਗੈਟਰੋਨ ਦੀ ਭਾਰਤ ਇਕਾਈ 'ਚ ਬਹੁਮਤ ਹਿੱਸੇਦਾਰੀ ਖਰੀਦਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਦੋਵਾਂ ਕੰਪਨੀਆਂ ਵਿਚਾਲੇ ਗੱਲਬਾਤ ਅਗਾਊਂ ਪੜਾਅ 'ਤੇ ਹੈ। ਇਸ ਤੋਂ ਪਹਿਲਾਂ ਟਾਟਾ ਗਰੁੱਪ ਨੇ ਐਪਲ ਦੀ ਇਕ ਹੋਰ ਕੰਟਰੈਕਟ ਨਿਰਮਾਤਾ ਕੰਪਨੀ ਵਿਸਟ੍ਰੋਨ ਨੂੰ ਖਰੀਦਿਆ ਹੈ। ਟਾਟਾ ਗਰੁੱਪ ਨੇ ਪਿਛਲੇ ਸਾਲ ਨਵੰਬਰ ਵਿੱਚ 12.5 ਕਰੋੜ ਡਾਲਰ (1,000 ਕਰੋੜ ਰੁਪਏ) ਵਿੱਚ ਆਪਣੀ ਸਥਾਨਕ ਯੂਨਿਟ ਖਰੀਦੀ ਸੀ ਅਤੇ ਆਈਫੋਨ ਬਣਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਸੀ। ਤਿੰਨ ਵਿਕਰੇਤਾ ਭਾਰਤ ਵਿੱਚ ਐਪਲ ਲਈ ਆਈਫੋਨ ਬਣਾਉਂਦੇ ਹਨ। ਇਨ੍ਹਾਂ ਵਿੱਚ ਵਿਸਟ੍ਰੋਨ, ਪੇਗਟ੍ਰੋਨ ਅਤੇ ਫੌਕਸਕਾਨ ਸ਼ਾਮਲ ਹਨ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿੱਤੀ ਸਾਲ 2023-24 'ਚ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ 17.70 ਫ਼ੀਸਦੀ ਵਧਿਆ
NEXT STORY