ਕਾਹਿਰਾ (ਏਜੰਸੀ)- ਅਫਰੀਕੀ ਦੇਸ਼ ਅਲਜੀਰੀਆ ਦੇ ਪੂਰਬੀ ਹਿੱਸੇ ਵਿਚ ਪੈ ਰਹੀ ਅਸਾਧਾਰਨ ਗਰਮੀ ਕਾਰਨ ਲੱਗੀ ਅੱਗ ਵਿਚ 26 ਲੋਕਾਂ ਦੀ ਮੌਤ ਹੋ ਗਈ ਹੈ। ਅਲਜੀਰੀਆ ਦੇ ਮੀਡੀਆ ਨੇ ਦੇਸ਼ ਦੀ ਸਿਵਲ ਡਿਫੈਂਸ ਸਰਵਿਸ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਅਲਜੀਰੀਆ ਦੇ ਅਖ਼ਬਾਰ ਐਨ-ਨਾਹਰ ਨੇ ਦੱਸਿਆ ਕਿ ਅਲਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਅੰਨਾਬਾ ਦੇ ਨੇੜੇ ਜੰਗਲ ਵਿੱਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਇੱਕ ਯਾਤਰੀ ਬੱਸ ਵਿੱਚ ਸਵਾਰ 8 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੇਰੂ 'ਚ ਵਾਪਰਿਆ ਵੱਡਾ ਹਾਦਸਾ, 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ
ਮੀਡੀਆ ਰਿਪੋਰਟ ਮੁਤਾਬਤ ਗ੍ਰਹਿ ਮੰਤਰੀ ਕਾਮੇਲ ਬੇਲਡਜੌਦ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਅਲਜੀਰੀਆ ਦੇ 14 ਜ਼ਿਲ੍ਹਿਆਂ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਝੁਲਸ ਗਏ ਹਨ। ਰਿਪੋਰਟ ਮੁਤਾਬਕ ਅਲਜੀਰੀਆ ਦੇ ਉੱਤਰ-ਪੂਰਬ ਦੇ 8 ਸੂਬੇ ਇਸ ਸਮੇਂ ਅੱਗ ਦੀ ਲਪੇਟ 'ਚ ਹਨ।
ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ
ਅਲਜੀਰੀਆ ਦੀ ਫੌਜ ਤੇਜ਼ੀ ਨਾਲ ਫੈਲ ਰਹੀ ਅੱਗ 'ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਹੈ। ਅਲਜੀਰੀਆ ਦੇ ਰਾਸ਼ਟਰਪਤੀ ਅਬਦੇਲਮਦਜਿਦ ਤੇਬੌਨੇ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਲਜੀਰੀਆ ਦੇ ਉੱਤਰ-ਪੂਰਬ 'ਚ ਜੰਗਲ ਦੀ ਅੱਗ ਉੱਪਰਲੇ ਇਲਾਕਿਆਂ 'ਚ ਫੈਲਣ ਕਾਰਨ 69 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਸਕਾਟਲੈਂਡ 'ਚ ਲਾਗੂ ਹੋਇਆ 'ਪੀਰੀਅਡ ਪ੍ਰੋਡਕਟ ਐਕਟ', ਔਰਤਾਂ ਨੂੰ ਮਿਲਣਗੇ ਮੁਫ਼ਤ ਮਾਹਵਾਰੀ ਉਤਪਾਦ
ਪੇਰੂ 'ਚ ਵਾਪਰਿਆ ਵੱਡਾ ਹਾਦਸਾ, 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ
NEXT STORY