ਜਿਨੇਵਾ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਮੰਗਲਵਾਰ ਨੂੰ ਕਿਹਾ ਕਿ ਵਾਇਰਲ ਹੈਪੇਟਾਈਟਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਛੂਤ ਦੀ ਬਿਮਾਰੀ ਨਾਲ ਵਿਸ਼ਵ ਪੱਧਰ 'ਤੇ ਰੋਜ਼ਾਨਾ 3,500 ਅਤੇ ਹਰ ਸਾਲ 13 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। 'WHO 2024 ਗਲੋਬਲ ਹੈਪੇਟਾਈਟਸ ਰਿਪੋਰਟ' ਵਿੱਚ ਕਿਹਾ ਗਿਆ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਵਾਇਰਲ ਹੈਪੇਟਾਈਟਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਅਨੁਮਾਨਿਤ ਸੰਖਿਆ 2019 ਵਿੱਚ 11 ਲੱਖ ਤੋਂ ਵੱਧ ਕੇ 2022 ਵਿੱਚ 13 ਲੱਖ ਹੋ ਗਈ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ 'ਚ ਦਖ਼ਲਅੰਦਾਜ਼ੀ
ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ 83 ਫ਼ੀਸਦੀ ਮੌਤਾਂ ਹੈਪੇਟਾਈਟਸ ਬੀ ਕਾਰਨ ਅਤੇ 17 ਫ਼ੀਸਦੀ ਹੈਪੇਟਾਈਟਸ ਸੀ ਕਾਰਨ ਹੋਈਆਂ ਹਨ। ਵਿਸ਼ਵ ਹੈਪੇਟਾਈਟਸ ਸੰਮੇਲਨ ਵਿਚ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ, 'ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਕਾਰਨ ਵਿਸ਼ਵ ਪੱਧਰ 'ਤੇ ਹਰ ਰੋਜ਼ 3,500 ਲੋਕ ਮਰ ਰਹੇ ਹਨ।'' ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਦੇ ਲਗਭਗ ਦੋ ਤਿਹਾਈ ਮਾਮਲੇ ਸਮੂਹਿਕ ਤੌਰ 'ਤੇ ਬੰਗਲਾਦੇਸ਼, ਚੀਨ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼, ਰੂਸ ਅਤੇ ਵੀਅਤਨਾਮ ਵਿਚ ਹਨ।
ਇਹ ਵੀ ਪੜ੍ਹੋ: ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਪਾਕਿ ਸਰਕਾਰ 1000 ਤੋਂ ਵਧ ਪੁਲਸ ਮੁਲਾਜ਼ਮ ਕਰੇਗੀ ਤਾਇਨਾਤ
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ 2025 ਤੱਕ ਇਨ੍ਹਾਂ 10 ਦੇਸ਼ਾਂ ਵਿੱਚ ਲਾਗ ਦੀ ਰੋਕਥਾਮ, ਨਿਦਾਨ ਅਤੇ ਇਲਾਜ ਤੱਕ ਲੋਕਾਂ ਦੀ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣਾ ਅਤੇ ਅਫਰੀਕੀ ਖੇਤਰ ਵਿੱਚ ਇਸ ਦਿਸ਼ਾ ਵਿੱਚ ਯਤਨ ਤੇਜ਼ ਕਰਨਾ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਵਿਸ਼ਵ ਪ੍ਰਤੀਕਿਰਿਆ ਨੂੰ ਟਰੈਕ 'ਤੇ ਵਾਪਸ ਲਿਆਉਣ ਲਈ ਜ਼ਰੂਰੀ ਹੈ। ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਅਦਾਨੋਮ ਘੇਬਰੇਅਸਸ ਨੇ ਵੀ ਹੈਪੇਟਾਈਟਸ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਨਾਲ ਨਜਿੱਠਣ ਲਈ ਦੇਸ਼ਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ: ਜਿਮ 'ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ 'ਚ ਦਖ਼ਲਅੰਦਾਜ਼ੀ
NEXT STORY