ਕੋਲੰਬੋ (ਆਈ.ਏ.ਐੱਨ.ਐੱਸ.) ਸ਼੍ਰੀਲੰਕਾ 'ਚ ਪਿਛਲੇ 72 ਘੰਟਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 13,902 ਪਰਿਵਾਰਾਂ ਦੇ 55,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ।ਸਮਾਚਾਰ ਏਜੰਸੀ ਸ਼ਿਨਹੂਆ ਨੇ ਡਿਜ਼ਾਸਟਰ ਮੈਨੇਜਮੈਂਟ ਸੈਂਟਰ (ਡੀਐਮਸੀ) ਦੇ ਹਵਾਲੇ ਨਾਲ ਦੱਸਿਆ ਕਿ ਬਰਸਾਤੀ ਮੌਸਮ ਜੋ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਕਾਰਨ ਬਣਿਆ, ਬੁੱਧਵਾਰ ਤੱਕ ਜਾਰੀ ਰਹੇਗਾ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਨੇੜੇ ਰੂਸੀ ਫ਼ੌਜ ਦੇ 'ਫਾਇਰਿੰਗ ਰੇਂਜ' 'ਚ ਗੋਲੀਬਾਰੀ, 11 ਲੋਕਾਂ ਦੀ ਮੌਤ ਤੇ 15 ਜ਼ਖਮੀ (ਤਸਵੀਰਾਂ)
ਇਸ ਦੌਰਾਨ ਡਾਇਰੈਕਟਰ ਸਿੰਚਾਈ (ਜਲ ਵਿਗਿਆਨ) ਇੰਜੀਨੀਅਰ ਐੱਸ.ਪੀ.ਸੀ. ਸੁਗੇਸ਼ਵਾਰਾ ਨੇ ਕਿਹਾ ਕਿ ਜੇਕਰ ਭਾਰੀ ਮੀਂਹ ਜਾਰੀ ਰਿਹਾ ਤਾਂ ਕੁਝ ਖੇਤਰਾਂ ਵਿੱਚ ਹੜ੍ਹ ਦਾ ਖ਼ਤਰਾ ਹੋਰ ਵਧ ਜਾਵੇਗਾ।ਡੀਐਮਸੀ ਨੇ ਐਤਵਾਰ ਨੂੰ ਕਿਹਾ ਕਿ ਛੇ ਜ਼ਿਲ੍ਹਿਆਂ ਲਈ ਜਾਰੀ ਕੀਤੀ ਜ਼ਮੀਨ ਖਿਸਕਣ ਦੀ ਚਿਤਾਵਨੀ ਨੂੰ ਪ੍ਰਤੀਕੂਲ ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਵਧਾ ਦਿੱਤਾ ਗਿਆ ਹੈ।ਮੌਸਮ ਵਿਭਾਗ ਨੇ ਕਿਹਾ ਕਿ ਮੌਜੂਦਾ ਭਾਰੀ ਬਾਰਸ਼ ਦੇਸ਼ ਦੇ ਨੇੜੇ ਇੰਟਰਟ੍ਰੋਪਿਕਲ ਕਨਵਰਜੈਂਸ ਜ਼ੋਨ (ITCZ) ਦੇ ਪ੍ਰਭਾਵ ਕਾਰਨ ਹੋ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਵਧੀ ਭਾਰਤੀਆਂ ਦੀ ਗਿਣਤੀ, ਪਿਛਲੇ 12 ਸਾਲ 'ਚ ਹੋਈ 41 ਲੱਖ ਤੋਂ ਪਾਰ
NEXT STORY