ਪੇਨਹ— ਕੰਬੋਡੀਆ 'ਚ ਸ਼ਨੀਵਾਰ ਤੜਕੇ 7 ਮੰਜ਼ਲਾਂ ਇਮਾਰਤ ਦੇ ਢਹਿਣ ਕਾਰਨ ਘੱਟ ਤੋਂ ਘੱਟ 3 ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ 'ਚ ਅਜੇ ਵੀ ਦਰਜਨਾਂ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪ੍ਰਿਯਾਹ ਸਿੰਹਨੁਕ ਸੂਬੇ ਦੇ ਗਵਰਨਰ ਯੂੰ ਮਿਨ ਨੇ ਕਿਹਾ,''ਇਕ ਲਾਸ਼ ਅਸੀਂ ਬਾਹਰ ਕੱਢੀ ਹੈ ਅਤੇ ਸਾਨੂੰ ਦੋ ਲਾਸ਼ਾਂ ਮਲਬੇ 'ਚ ਫਸੀਆਂ ਦਿਖਾਈ ਦੇ ਰਹੀਆਂ ਹਨ।''
ਸੂਚਨਾ ਮੰਤਰੀ ਖੇਊ ਕਾਨਿਹਥ ਨੇ ਇਕ ਫੇਸਬੁੱਕ ਪੋਸਟ 'ਚ ਲਿਖਿਆ,''ਤਕਰੀਬਨ 30 ਮਜ਼ਦੂਰਾਂ ਦੇ ਮਲਬੇ 'ਚ ਫਸੇ ਹੋਣ ਦਾ ਖਦਸ਼ਾ ਹੈ।'' ਖਬਰਾਂ ਮੁਤਾਬਕ 13 ਲੋਕ ਜ਼ਖਮੀ ਹਨ। ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬਹੁਤ ਭਿਆਨਕ ਹਾਦਸਾ ਹੈ। ਇਮਾਰਤ ਦਾ ਮਾਲਕ ਚੀਨੀ ਵਿਅਕਤੀ ਦੱਸਿਆ ਜਾ ਰਿਹਾ ਹੈ। ਇਹ 7 ਮੰਜ਼ਲਾਂ ਇਮਾਰਤ ਸਿਹਾਨੋਕਵਿਲੇ ਦੀ ਬੀਚ ਨੇੜੇ ਹੈ।
ਗਵਰਨਰ ਯੁਨ ਮਿਨ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਲਗਭਗ 50 ਵਰਕਰਜ਼ ਕੰਮ ਕਰ ਰਹੇ ਸਨ। ਫਿਲਹਾਲ 20 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਰੈਸਕਿਊ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਬਾਹਰ ਕੱਢਣ 'ਚ ਕਾਫੀ ਮੁਸ਼ੱਕਤ ਲੱਗੇਗੀ ਪਰ ਉਹ ਕੋਸ਼ਿਸ਼ ਕਰ ਰਹੇ ਹਨ। ਮੈਡੀਕਲ ਵਰਕਰ ਘਟਨਾ ਵਾਲੇ ਸਥਾਨ 'ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਇੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਲੰਬੇ ਅਰਸੇ ਮਗਰੋਂ ਵਿਦੇਸ਼ ਮੰਤਰੀ ਦੇ 'ਡਿਨਰ ਪਾਰਟੀ' 'ਚ ਪਾਕਿਸਤਾਨ ਨੂੰ ਸੱਦਾ
NEXT STORY