ਨਵੀਂ ਦਿੱਲੀ— ਅੱਤਵਾਦ 'ਤੇ ਲਗਾਮ ਲਾਉਣ ਲਈ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਨੀਤੀ 'ਤੇ ਚੱਲ ਰਹੀ ਕੇਂਦਰ ਸਰਕਾਰ ਨੇ ਲੰਬੇ ਅਰਸੇ ਬਾਅਦ ਗੁਆਂਢੀ ਦੇਸ਼ ਨੂੰ ਆਪਣੇ ਕਿਸੇ ਰਸਮੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ। ਜੀ ਹਾਂ, ਇਹ ਮੌਕਾ ਹੈ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਲੋਂ ਸ਼ਨੀਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਡਿਨਰ ਪਾਰਟੀ ਦਾ, ਜਿਸ 'ਚ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਇਸ ਡਿਨਰ 'ਚ ਪਾਕਿਸਤਾਨੀ ਹਾਈ ਕਮਿਸ਼ਨਰ ਦੀ ਬਜਾਏ ਡਿਪਟੀ ਹਾਈ ਕਮਿਸ਼ਨਰ ਦੇ ਸ਼ਿਰਕਤ ਕਰਨ ਦੀ ਸੰਭਾਵਨਾ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇੱਥੇ ਦੱਸ ਦੇਈਏ ਕਿ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਜੈਸ਼ੰਕਰ ਨੇ ਸ਼ਨੀਵਾਰ ਯਾਨੀ ਕਿ ਅੱਜ ਪੰਜ ਸਿਤਾਰਾ ਹੋਟਲ ਵਿਚ ਦੁਨੀਆ ਦੇ ਕਈ ਦੇਸ਼ਾਂ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਸੱਦਾ ਦਿੱਤਾ ਹੈ। ਮਹਿਮਾਨਾਂ ਦੀ ਇਸ ਸੂਚੀ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਦਾ ਵੀ ਨਾਂ ਹੈ। ਦਰਅਸਲ ਵੀਰਵਾਰ ਨੂੰ ਹੀ ਪੀ. ਐੱਮ. ਮੋਦੀ ਅਤੇ ਵਿਦੇਸ਼ ਮੰਤਰੀ ਨੇ ਆਪਣੇ ਪਾਕਿਸਤਾਨੀ ਹਮਰੁਤਬਿਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਸੀ ਕਿ ਅੱਤਵਾਦ, ਹਿੰਸਾ 'ਤੇ ਕਾਰਵਾਈ ਜ਼ਰੀਏ ਵਿਸ਼ਵਾਸ ਬਹਾਲੀ ਦੇ ਬਿਨਾਂ ਭਾਰਤ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕਰੇਗਾ। ਮੋਦੀ ਸਰਕਾਰ ਦੇ ਮੁੜ ਸੱਤਾ 'ਚ ਆਉਣ ਤੋਂ ਬਾਅਦ ਕੌਮਾਂਤਰੀ ਮੰਚ 'ਤੇ ਦੋ ਅਜਿਹੇ ਮੌਕੇ ਆਏ, ਜਦੋਂ ਦੋਹਾਂ ਦੇਸ਼ਾਂ ਦੇ ਪੀ. ਐੱਮ. ਮੌਜੂਦ ਸਨ। ਇਨ੍ਹਾਂ ਦੋਹਾਂ ਹੀ ਪ੍ਰੋਗਰਾਮਾਂ ਵਿਚ ਪੀ. ਐੱਮ. ਨੇ ਆਪਣੇ ਪਾਕਿਸਤਾਨੀ ਹਮਰੁਤਬਾ ਤੋਂ ਦੂਰੀ ਬਣਾਈ ਰੱਖੀ ਸੀ। ਅਜਿਹੇ ਵਿਚ ਇਹ ਸੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਦੇ ਵਧਾਈ ਸੰਦੇਸ਼ ਜਵਾਬ ਵਿਚ ਇਕ ਸਖਤ ਸੰਦੇਸ਼ ਲਿਖ ਕੇ ਭੇਜਿਆ ਸੀ। ਇਸ ਹਫਤੇ ਪੀ. ਐੱਮ. ਮੋਦੀ ਨੇ ਇਮਰਾਨ ਖਾਨ ਨੂੰ ਚਿੱਠੀ ਲਿਖੀ ਸੀ ਜਿਸ ਵਿਚ ਭਾਰਤ ਵਲੋਂ ਸਾਫ-ਸਾਫ ਕਿਹਾ ਗਿਆ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਉਦੋਂ ਤਕ ਨਹੀਂ ਸੁਧਰ ਸਕਦੇ, ਜਦੋਂ ਤਕ ਪਾਕਿਸਤਾਨ ਅੱਤਵਾਦ 'ਤੇ ਕੋਈ ਸਖਤ ਕਾਰਵਾਈ ਕਰ ਕੇ ਨਹੀਂ ਦਿਖਾਉਂਦਾ।
28-29 ਜੂਨ ਨੂੰ ਜਾਪਾਨ ਦੇ ਜੀ-20 ਸਮਿਟ 'ਚ ਸ਼ਾਮਲ ਹੋਣਗੇ ਪੀ.ਐੱਮ. ਮੋਦੀ
NEXT STORY