ਇਸਲਾਮਾਬਾਦ, (ਯੂ. ਐੱਨ. ਆਈ.)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਖੈਰਪੁਰ ਜ਼ਿਲੇ 'ਚ ਵੀਰਵਾਰ ਨੂੰ ਇਕ ਟਰੱਕ ਅਤੇ ਵੈਨ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਸਬੰਧੀ ਰਿਪੋਰਟ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਮੇਹਰਨ ਨੈਸ਼ਨਲ ਹਾਈਵੇਅ 'ਤੇ ਤੜਕੇ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ। ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ। ਰਿਪੋਰਟਾਂ ਮੁਤਾਬਕ ਇਹ ਹਾਦਸਾਗ੍ਰਸਤ ਵੈਨ ਸਿੰਧ ਦੀ ਰਾਜਧਾਨੀ ਕਰਾਚੀ ਤੋਂ ਖੈਰਪੁਰ ਜਾ ਰਹੀ ਸੀ। ਪਾਕਿਸਤਾਨ ਵਿੱਚ ਖਰਾਬ ਰੱਖ-ਰਖਾਅ ਵਾਲੇ ਵਾਹਨਾਂ, ਖਸਤਾਹਾਲ ਸੜਕਾਂ ਅਤੇ ਸੜਕ ਸੁਰੱਖਿਆ ਉਪਾਵਾਂ ਦੀ ਅਣਗਹਿਲੀ ਕਾਰਨ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।
PM ਮੋਦੀ ਸਮੇਤ ਤਿੰਨ ਲੋਕਾਂ ਦੀ ਅਗਵਾਈ 'ਚ ਬਣੇ ਵਿਸ਼ਵ ਸ਼ਾਂਤੀ ਕਮਿਸ਼ਨ : ਮੈਕਸੀਕੋ ਰਾਸ਼ਟਰਪਤੀ
NEXT STORY