ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਖੇਤਰ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੇ ਵਾਹਨ 'ਤੇ ਹੋਏ ਆਤਮਘਾਤੀ ਹਮਲੇ 'ਚ ਘੱਟੋ-ਘੱਟ 3 ਫੌਜੀਆਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਦੇਸ਼ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ 'ਚ ਵਾਪਰੀ, ਜਿੱਥੇ ਆਤਮਘਾਤੀ ਹਮਲਾਵਰ ਬੰਬ ਨਾਲ ਫਿੱਟ ਇਕ ਥ੍ਰੀ-ਵ੍ਹੀਲਰ ਚਲਾ ਰਿਹਾ ਸੀ। ਹਮਲਾਵਰ ਨੇ ਸੁਰੱਖਿਆ ਬਲਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਹਿੰਦ-ਪ੍ਰਸ਼ਾਂਤ ਖੇਤਰ 'ਚ ਸੰਤੁਲਨ ਲਈ ਅਮਰੀਕਾ ਭਾਰਤ ਨਾਲ ਰੱਖਿਆ ਸਬੰਧਾਂ ਨੂੰ ਦੇ ਰਿਹਾ ਬੜ੍ਹਾਵਾ
ਗੱਡੀ 'ਚ ਸਵਾਰ ਸੁਰੱਖਿਆ ਕਰਮਚਾਰੀ ਇਕ ਪੈਟਰੋਲੀਅਮ ਕੰਪਨੀ ਦੇ ਕਰਮਚਾਰੀਆਂ ਦੀ ਸੁਰੱਖਿਆ ਵਿੱਚ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, "ਆਤਮਘਾਤੀ ਹਮਲਾਵਰ ਥ੍ਰੀ-ਵ੍ਹੀਲਰ ਚਲਾ ਰਿਹਾ ਸੀ। ਹਮਲਾਵਰ ਨੇ ਅਫਗਾਨਿਸਤਾਨ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਖਜੂਰੀ ਚੌਕ 'ਤੇ ਐੱਮਪੀਸੀਐੱਲ ਪੈਟਰੋਲੀਅਮ ਕੰਪਨੀ ਦੀ ਸੁਰੱਖਿਆ ਕਰ ਰਹੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਆਪਣੇ ਤਿੰਨ ਪਹੀਆ ਵਾਹਨ ਨਾਲ ਟੱਕਰ ਮਾਰੀ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਚੀਨ ਤੋਂ ਤਿੱਬਤ ਦੀ ਅਜ਼ਾਦੀ ਸਬੰਧੀ ਦਿੱਲੀ 'ਚ ਹੋਇਆ ਰੰਗਜ਼ੇਨ ਸਮਾਗਮ
NEXT STORY