ਅਲ-ਅਰਿਸ਼ (ਮਿਸਰ), (ਏ.ਪੀ.)- ਮਿਸਰ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਸਿਨਾਈ ਸ਼ਹਿਰ ਅਲ-ਅਰਿਸ਼ ਵਿਚ ਸੁਰੱਖਿਆ ਦੀਵਾਰ ਦੇ ਨਿਰਮਾਣ ਵਿਚ ਲੱਗੇ ਤਿੰਨ ਮਜ਼ਦੂਰਾਂ ਦੀ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਹੋਏ ਧਮਾਕੇ ਵਿਚ 10 ਹੋਰ ਮਜ਼ਦੂਰ ਜ਼ਖਮੀ ਹੋ ਗਏ। ਅਧਿਕਾਰੀਆਂ ਦਾ ਦਾਅਵਾ ਹੈ ਕਿ ਧਮਾਕੇ ਲਈ ਇਸਲਾਮਿਕ ਸਟੇਟ ਨਾਲ ਸਬੰਧਿਤ ਸੰਗਠਨ ਹੋ ਸਕਦਾ ਹੈ, ਜੋ ਸਿਨਾਈ ਟਾਪੂ ਦੇ ਇਸ ਹਿੱਸੇ ਵਿਚ ਸਰਗਰਮ ਹੈ।
ਅਧਿਕਾਰੀਆਂ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ। ਸ਼ੱਕੀ ਆਈ.ਐਸ. ਅੱਤਵਾਦੀਆਂ ਨੇ ਐਤਵਾਰ ਨੂੰ ਅਲ-ਅਰਿਸ਼ ਵਿਚ ਤਿੰਨ ਮਜ਼ਦੂਰਾਂ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਸੀ। ਉੱਤਰੀ ਸਿਨਾਈ ਖੇਤਰ ਵਿਚ ਮਿਸਰ ਇਸਲਾਮਿਕ ਅੱਤਵਾਦੀਆਂ ਵਲੋਂ ਅੰਜਾਮ ਦਿੱਤੀ ਜਾ ਰਹੀ ਹਿੰਸਾ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ।
ਭ੍ਰਿਸ਼ਟ ਨੇਤਾ ਜਾਣਗੇ ਜੇਲ : ਪਾਕਿਸਤਾਨੀ ਪ੍ਰਧਾਨ ਮੰਤਰੀ
NEXT STORY