ਮੁੰਬਈ (ਏਜੰਸੀ) : ਪੰਜਾਬੀ ਅਤੇ ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਆਪਣੇ ਪ੍ਰੇਮੀ ਅਰਸ਼ ਔਲਖ ਨਾਲ ਵਿਆਹ ਕਰਵਾ ਲਿਆ ਹੈ। ਐਤਵਾਰ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ: ਕਾਜੋਲ ਨੇ ਕਿਉਂ ਤੋੜੀ 30 ਸਾਲ ਪੁਰਾਣੀ 'ਨੋ-ਕਿਸਿੰਗ ਪਾਲਿਸੀ' ! ਅਦਾਕਾਰਾ ਨੇ ਖੁਦ ਦੱਸੀ ਵਜ੍ਹਾ
ਮਹਿਰੀਨ ਨੇ ਆਪਣੇ ਵਿਆਹ ਸਮਾਰੋਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਚੈਲ ਦੇ ਦਿਲ ਖਿੱਚਵੇਂ ਪਹਾੜਾਂ ਦੇ ਵਿਚਕਾਰ ਆਯੋਜਿਤ ਕੀਤੀ ਗਈ ਸੀ। ਉਸ ਨੇ ਪੋਸਟ ਵਿਚ ਲਿਖਿਆ, '26.04.26' ਅਤੇ ਇਸ ਦੇ ਨਾਲ ਹੀ "#ArshDiMehr" ਹੈਸ਼ਟੈਗ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ ! 50 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਮਹਿਰੀਨ ਪੰਜਾਬੀ ਫਿਲਮ DSP ਦੇਵ ਅਤੇ ਅੜਬ ਮੁਟਿਆਰਾਂ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਕਈ ਸਾਊਥ ਫਿਲਮਾਂ ਵੀ ਕੀਤੀਆਂ ਹਨ। ਮਹਿਰੀਨ ਨੂੰ ਆਖਰੀ ਵਾਰ 2023 ਦੇ ਪੀਰੀਅਡ ਕ੍ਰਾਈਮ ਥ੍ਰਿਲਰ "ਸੁਲਤਾਨ ਆਫ ਦਿੱਲੀ" ਵਿੱਚ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਕੀ ਭਾਰਤ 'ਚ ਤਾਇਨਾਤ ਹੋਣਗੇ 3000 ਰੂਸੀ ਫੌਜੀ ਅਤੇ 5 ਜੰਗੀ ਬੇੜੇ, RELOS ਸਮਝੌਤੇ ਨੇ ਵਧਾਈ ਦੇਸ਼ ’ਚ ਹਲਚਲ!
ਪੰਜਾਬ ਦੇ ਬਠਿੰਡਾ 'ਚ ਜਨਮੀ ਮਹਿਰੀਨ ਨੇ 2016 ਵਿੱਚ ਤੇਲਗੂ ਫਿਲਮ ਕ੍ਰਿਸ਼ਨਾ ਗੱਡੀ ਵੀਰਾ ਪ੍ਰੇਮਾ ਗਾਧਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਸਨੇ 2017 ਵਿੱਚ ਫਿਲੌਰੀ ਨਾਲ ਹਿੰਦੀ ਅਤੇ 2017 ਵਿੱਚ ਨੇਂਜਿਲ ਥੁਨੀਵਿਰੁੰਧਲ ਨਾਲ ਤਾਮਿਲ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਇਸ ਮਗਰੋਂ ਉਹ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਈ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਧੀ ਤੋਂ ਨਿਊਡ ਤਸਵੀਰਾਂ ਮੰਗਣ ਵਾਲਾ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੂੰ ਵੱਡੀ ਰਾਹਤ ! ਅਦਾਲਤ ਨੇ ਬੈਂਕ ਅਕਾਊਂਟ ਬਾਰੇ ਸੁਣਾਇਆ ਅਹਿਮ ਫ਼ੈਸਲਾ
NEXT STORY